11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਸ. ਸੁਖਬੀਰ ਸਿੰਘ ਬਾਦਲ ਵਰਕਰਾਂ ਨੂੰ ਮਿਲੇ, ਕੀਤੀ ਵਿਚਾਰ-ਚਰਚਾ

ਚੰਡੀਗੜ੍ਹ, 12 ਜੁਲਾਈ-ਸ. ਸੁਖਬੀਰ ਸਿੰਘ ਬਾਦਲ ਅੱਜ ਅਕਾਲੀ ਵਰਕਰਾਂ ਨੂੰ ਮਿਲੇ ਤੇ ਵਿਚਾਰ-ਵਟਾਂਦਰਾ...

Ad Position 21
No active advertisement
ਅਜੀਤ ਡੈਸਕ 12-07-2025

ਚੰਡੀਗੜ੍ਹ, 12 ਜੁਲਾਈ-ਸ. ਸੁਖਬੀਰ ਸਿੰਘ ਬਾਦਲ ਅੱਜ ਅਕਾਲੀ ਵਰਕਰਾਂ ਨੂੰ ਮਿਲੇ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਟਵੀਟ ਵੀ ਸਾਂਝਾ ਕੀਤਾ। ਇਸ ਦੌਰਾਨ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਇਕਲੌਤੀ ਖ਼ੇਤਰੀ ਪਾਰਟੀ ਹੈ। ਇਸ ਪਾਰਟੀ ਦੀ ਸੇਵਾ ਕਰਨਾ ਇਕ ਵੱਡੇ ਮਾਣ ਵਾਲੀ ਗੱਲ ਹੈ। ਇਸੇ ਕਰਕੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਥੀਆਂ, ਚਾਹੇ ਉਹ ਲੀਡਰ ਸਾਹਿਬਾਨ ਹੋਣ ਜਾਂ ਵਰਕਰ ਸਾਹਿਬਾਨ, ਸਭ ਦੇ ਨਾਲ ਹਰ ਪਲ ਜੁੜਿਆ ਰਹਾਂ ਅਤੇ ਇਕ ਉਸਾਰੂ ਸੋਚ ਨਾਲ ਵੱਧ ਤੋਂ ਵੱਧ ਸਮਾਂ ਪੰਥ, ਪੰਜਾਬ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਾਂ।

ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲੀਡਰ ਅਤੇ ਵਰਕਰ ਸਾਹਿਬਾਨ ਦਾਸ ਨੂੰ ਮਿਲਣ ਲਈ ਬਾਦਲ ਗ੍ਰਹਿ ਵਿਖੇ ਆਏ ਜਿਨ੍ਹਾਂ ਨਾਲ ਘੰਟਿਆਂਬੱਧੀ ਵਿਚਾਰਾਂ ਵੀ ਹੋਈਆਂ ਜਿਨ੍ਹਾਂ ਸੱਜਣਾਂ ਨੂੰ ਪਾਰਟੀ ਦੀਆਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ, ਉਨ੍ਹਾਂ ਨਾਲ ਕੁਝ ਪਲ ਖ਼ੁਸ਼ੀ ਦੇ ਵੀ ਸਾਂਝੇ ਕੀਤੇ। ਮੈਂ ਆਪ ਸਭ ਦਾ ਪਿੰਡ ਬਾਦਲ ਆਉਣ ਲਈ ਅਤੇ ਇੰਨਾ ਮਾਣ, ਸਤਿਕਾਰ ਅਤੇ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ।

 

Ad Position 22
No active advertisement
ਪਿਛਲੀ ਖ਼ਬਰ ਛੱਤੀਸਗੜ੍ਹ : 23 ਨਕਸਲੀਆਂ ਨੇ ਕੀਤਾ ਆਤਮ-ਸਮਰਪਣ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲ ਵਧੀਆ ਪ੍ਰਦਰਸ਼ਨ ਕਾਰਨ ਸੂਬੇ 'ਚੋਂ ਰਹੇ ਮੋਹਰੀ - ਹਰਜੋਤ ਸਿੰਘ ਬੈਂਸ
Ad Position 24