11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਟੋਕੇ ਵਾਲੀ ਮਸ਼ੀਨ 'ਤੇ ਡਿੱਗਣ ਨਾਲ ਮਜ਼ਦੂਰ ਦੀ ਬਾਂਹ ਹੋਈ ਵੱਖ

ਭਵਾਨੀਗੜ੍ਹ (ਸੰਗਰੂਰ), 12 ਜੁਲਾਈ (ਲਖਵਿੰਦਰ ਪਾਲ ਗਰਗ)-ਪਿੰਡ ਕਾਕੜਾ ਵਿਖੇ ਹਰੇ ਚਾਰੇ ਦਾ ਟੋਕਾ ਕਰਦਿਆਂ...

Ad Position 21
No active advertisement
ਅਜੀਤ ਡੈਸਕ 12-07-2025

ਭਵਾਨੀਗੜ੍ਹ (ਸੰਗਰੂਰ), 12 ਜੁਲਾਈ (ਲਖਵਿੰਦਰ ਪਾਲ ਗਰਗ)-ਪਿੰਡ ਕਾਕੜਾ ਵਿਖੇ ਹਰੇ ਚਾਰੇ ਦਾ ਟੋਕਾ ਕਰਦਿਆਂ ਇਕ ਮਜ਼ਦੂਰ ਦੀ ਟੋਕੇ ਵਾਲੀ ਮਸ਼ੀਨ ’ਚ ਬਾਂਹ ਕੱਟ ਜਾਣ ਤੇ ਦੂਸਰੀ ਬਾਂਹ ਦੇ ਹੱਥ ਦੀਆਂ ਦੋ ਉਂਗਲਾਂ ਕੱਟ ਜਾਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

ਇਸ ਘਟਨਾ ਸਬੰਧੀ ਅਮਰੀਕ ਸਿੰਘ ਵਾਸੀ ਪਿੰਡ ਸਕਰੌਦੀ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਹਰਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਕਰੌਦੀ ਜੋ ਕਿ ਕਿਸੇ ਠੇਕੇਦਾਰ ਕੋਲ ਪਸ਼ੂਆਂ ਦੇ ਖਾਣ ਲਈ ਮੱਕੀ ਤੋਂ ਬਣਾਏ ਜਾਂਦੇ ਅਚਾਰ ਬਣਾਉਣ ਲਈ ਕੰਮ ਕਰਨ ਗਿਆ ਸੀ ਜਿਥੇ ਸਵੇਰੇ ਜਦੋਂ ਉਹ ਮਸ਼ੀਨ ਨਾਲ ਟੋਕਾ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਜਾਣ ਕਾਰਨ ਉਹ ਟੋਕੇ ਵਾਲੀ ਮਸ਼ੀਨ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਇਕ ਬਾਂਹ ਟੋਕਾ ਮਸ਼ੀਨ ’ਚ ਆਉਣ ਕਾਰਨ ਕੱਟੀ ਗਈ ਜਦੋਂਕਿ ਦੂਸਰੀ ਬਾਂਹ ਦੇ ਹੱਥ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਤੇ ਬਾਂਹ ’ਤੇ ਕਈ ਥਾਂਵਾਂ ਉਤੇ ਕੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ ਹਰਦੀਪ ਸਿੰਘ ਨੂੰ ਚੁੱਕ ਕੇ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪਿੰਡ ਵਾਸੀਆਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਪੁਲਿਸ ਨੇ ਕੱਢਿਆ ਫਲੈਗ ਮਾਰਚ ਅਗਲੀ ਖ਼ਬਰ ਫਾਜ਼ਿਲਕਾ ਪੁਲਿਸ ਨੇ ਕੱਢਿਆ ਫਲੈਗ ਮਾਰਚ, ਮਾੜੇ ਅਨਸਰਾਂ ਨੂੰ ਦਿੱਤੀ ਚਿਤਾਵਨੀ
Ad Position 24