06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਅਕਤੀ ’ਤੇ ਅਣ-ਪਛਾਤਿਆਂ ਵਲੋਂ ਅੰਨ੍ਹੇਵਾਹ ਫ਼ਾਇਰਿੰਗ, ਹੋਇਆ ਫੱਟੜ

ਜੰਡਿਆਲਾ ਗੁਰੂ, (ਅੰਮ੍ਰਿਤਸਰ), 21 ਜਲਾਈ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਚ ਅੱਜ ਫਿਰ ਅਣ-ਪਛਾਤੇ ਵਿਅਕਤੀਆਂ ਵਲੋਂ ਕਾਰ ਵਿਚ ਜਾ ਰਹੇ ਇਕ ਵਕੀਲ ’ਤੇ ਅੰਨ੍ਹੇਵਾਹ...

Ad Position 21
No active advertisement
ਅਜੀਤ ਡੈਸਕ 21-07-2025

ਜੰਡਿਆਲਾ ਗੁਰੂ, (ਅੰਮ੍ਰਿਤਸਰ), 21 ਜਲਾਈ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਚ ਅੱਜ ਫਿਰ ਅਣ-ਪਛਾਤੇ ਵਿਅਕਤੀਆਂ ਵਲੋਂ ਕਾਰ ਵਿਚ ਜਾ ਰਹੇ ਇਕ ਵਕੀਲ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ ।


ਜੰਡਿਆਲਾ ਗੁਰੂ ਦੇ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਛੋਟੇ ਭਰਾ ਐਡਵੋਕੇਟ ਲਖਵਿੰਦਰ ਸਿੰਘ, ਜੋ ਕਿ ਆਪਣੀ ਕਾਰ ਆਈ-20 ਵਿਚ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਅਜੇ ਜੰਡਿਆਲਾ ਗੁਰੂ ਸ਼ਹਿਰ ਵਿਚ ਹੀ ਐਵਰ ਗਰੀਨ ਕਲੋਨੀ ਨੇੜੇ ਪੁੱਜਾ ਤਾਂ ਪਹਿਲਾਂ ਤੋਂ ਹੀ ਮੋਟਰਸਾਇਕਲ ’ਤੇ ਖੜੇ ਤਿੰਨ ਮੂੰਹ ਬੱਨ੍ਹੇ ਵਿਅਕਤੀਆਂ ਨੇ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਇਸ ਫਾਇਰਿੰਗ ਵਿਚ ਵਕੀਲ ਲਖਵਿੰਦਰ ਸਿੰਘ ਦੇ ਦੋ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਉਹ ਫੱਟੜ ਹੋਣ ਦੇ ਬਾਵਜੂਦ ਵੀ ਗੱਡੀ ਨੂੰ ਭਜਾ ਕੇ ਅੱਗੇ ਲੈ ਗਿਆ ਪਰ ਗੋਲੀਆਂ ਵੱਜੀਆਂ ਹੋਣ ਕਾਰਨ ਗੱਡੀ ਲੜਖੜਾਉਂਦੀ ਹੋਈ ਇਕ ਸਾਈਕਲ ਸਵਾਰ ਵਿਚ ਜਾ ਵੱਜੀ ਤੇ ਉਸ ਉਪਰੰਤ ਦੁਕਾਨਾਂ ਦੇ ਸ਼ਟਰ ਵਿਚ ਜਾ ਵੱਜੀ, ਜਿਸ ਵਿਚ ਸਾਈਕਲ ਸਵਾਰ ਵੀ ਫੱਟੜ ਹੋ ਗਿਆ ।


ਕੌਂਸਲਰ ਅਵਤਾਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਤਾਂ ਅੰਮ੍ਰਿਤਸਰ ਨੂੰ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਅਤੇ ਸਾਡੀ ਕਿਸੇ ਨਾਲ ਵੀ ਕੋਈ ਵੀ ਦੁਸ਼ਮਣੀ ਨਹੀਂ ਹੈ, ਪਤਾ ਨਹੀਂ ਉਨ੍ਹਾਂ ਦੇ ਭਰਾ ’ਤੇ ਕਿਉਂ ਹਮਲਾ ਕੀਤਾ ਗਿਆ। ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ.ਓ. ਹਰਚੰਦ ਸਿੰਘ ਨੇ ਦੱਸਿਆ ਕਿ ਫੱਟੜ ਹੋਏ ਵਕੀਲ ਦੇ ਮੋਢੇ ਵਿਚ ਗੋਲੀ ਵੱਜੀ ਹੈ ।

Ad Position 22
No active advertisement
ਪਿਛਲੀ ਖ਼ਬਰ ਇਹ ਮੌਨਸੂਨ ਇਜਲਾਸ ਹੈ ਵਿਜੇ ਉਤਸਵ- ਪ੍ਰਧਾਨ ਮੰਤਰੀ ਅਗਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਖਿਸਕੀ ਜ਼ਮੀਨ
Ad Position 24