05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ

ਮੋਹਾਲੀ, 21 ਜੁਲਾਈ (ਕਪਿਲ ਵਧਵਾ)- ਮੋਹਾਲੀ ਦੇ ਪਿੰਡ ਚੱਪੜ ਚਿੜੀ ਨਜ਼ਦੀਕ ਸੀ.ਆਈ.ਏ. ਸਟਾਫ਼ ਦੀ ਟੀਮ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ....

Ad Position 21
No active advertisement
ਅਜੀਤ ਡੈਸਕ 21-07-2025

ਮੋਹਾਲੀ, 21 ਜੁਲਾਈ (ਕਪਿਲ ਵਧਵਾ)- ਮੋਹਾਲੀ ਦੇ ਪਿੰਡ ਚੱਪੜ ਚਿੜੀ ਨਜ਼ਦੀਕ ਸੀ.ਆਈ.ਏ. ਸਟਾਫ਼ ਦੀ ਟੀਮ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਗਿ੍ਰਫ਼ਤਾਰੀ ਤੋਂ ਬਚਣ ਲਈ ਪੁਲਿਸ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਮਿਲੀ ਸੂਚਨਾ ਅਨੁਸਾਰ ਇਨ੍ਹਾਂ ਬਦਮਾਸ਼ ਨੇ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਗੋਲੀਬਾਰੀ ਕੀਤੀ ਸੀ ਤੇ ਉਸ ਪਾਸੋਂ 2 ਕਰੋੜ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਸੀ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਬਦਮਾਸ਼ਾ ਰਿੰਦਾ ਗਰੁੱਪ ਲਈ ਕੰਮ ਕਰਦੇ ਸਨ। ਮੌਕੇ ’ਤੇ ਪਹੁੰਚੇ ਐੱਸ. ਪੀ. ਜਾਂਚ ਸੌਰਵ ਜਿੰਦਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ, ਜੋ ਕਿ ਬੀਤੀ 10 ਜੁਲਾਈ ਨੂੰ ਮੋਹਾਲੀ ਦੇ ਇਕ ਪ੍ਰੋਪਰਟੀ ਡੀਲਰ ’ਤੋਂ Çਫਰੋਤੀ ਮੰਗਣ ਦੇ ਮਾਮਲੇ ਵਿਚ ਲੋੜੀਂਦਾ ਸੀ,ਜਦੋਂ ਸੀ.ਆਈ.ਏ. ਟੀਮ ਨੂੰ ਉਸ ਬਾਰੇ ਮੁਖਬਰੀ ਮਿਲੀ ਤਾਂ ਪਿੱਛਾ ਕਰਦੇ ਕਰਦੇ ਪੁਲਿਸ ਪਿੰਡ ਚੱਪੜ ਚਿੜੀ ਦੀ ਫਤਿਹ ਮਨਾਰ ਨਜ਼ਦੀਕ ਪਹੁੰਚੀ ਅਤੇ ਜਦੋਂ ਮੁਲਜਮ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਪੁਲਿਸ ’ਤੇ ਗੋਲੀ ਚਲਾਈ। ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਖੱਬੀ ਲੱਤ ’ਤੇ ਇਕ ਗੋਲੀ ਲੱਗੀ ਹੈ ਤੇ ਉਸ ਨੂੰ ਮੋਹਾਲੀ ਦੇ ਫੇਜ਼ 6 ਸਥਿਤ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਤਰੁਣਜੀਤ ਸਿੰਘ ਸੰਧੂ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਮੁੰਬਈ ਲੋਕਲ ਟ੍ਰੇਨ ਧਮਾਕਾ: ਅਦਾਲਤ ਨੇ 12 ਵਿਅਕਤੀਆਂ ਨੂੰ ਕੀਤਾ ਬਰੀ
Ad Position 24