05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਵਜੰਮੇ ਬੱਚੇ ਦੀ ਖੇਤ ’ਚੋਂ ਮਿਲੀ ਲਾਸ਼

ਫਿਲੌਰ, (ਜਲੰਧਰ), 21 ਜੁਲਾਈ- ਫਿਲੌਰ ਨੇੜੇ ਸਮਰਾਰੀ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕਿਸਾਨ ਨੇ ਆਪਣੇ ਖੇਤ ਵਿਚ ਕਪੜੇ ਵਿਚ ਲਪੇਟੀ ਇਕ ਨਵਜੰਮੇ ਬੱਚੇ (ਪੁੱਤਰ...

Ad Position 21
No active advertisement
ਅਜੀਤ ਡੈਸਕ 21-07-2025

ਫਿਲੌਰ, (ਜਲੰਧਰ), 21 ਜੁਲਾਈ- ਫਿਲੌਰ ਨੇੜੇ ਸਮਰਾਰੀ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕਿਸਾਨ ਨੇ ਆਪਣੇ ਖੇਤ ਵਿਚ ਕਪੜੇ ਵਿਚ ਲਪੇਟੀ ਇਕ ਨਵਜੰਮੇ ਬੱਚੇ (ਪੁੱਤਰ) ਦੀ ਲਾਸ਼ ਦੇਖੀ। ਇਹ ਬੱਚਾ ਮ੍ਰਿਤਕ ਹਾਲਤ ਵਿਚ ਸੀ ਅਤੇ ਉਸ ਦੇ ਸਰੀਰ ’ਚ ਕੋਈ ਹਰਕਤ ਨਹੀਂ ਸੀ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਨੇ ਜਨਮ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਮਾਰ ਦਿੱਤਾ ਅਤੇ ਕਪੜੇ ਵਿਚ ਲਪੇਟ ਕੇ ਖੇਤ ਵਿਚ ਸੁੱਟ ਦਿੱਤਾ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫਿਲੌਰ (ਜਲੰਧਰ) ਦੇ ਮੁਰਦਾਘਰ ਵਿਚ ਰੱਖ ਦਿੱਤਾ ਹੈ। ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਿੰਡ ਦੇ ਇਕ ਕਿਸਾਨ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਖੇਤਾਂ ਵਿਚ ਕੰਮ ਕਰਨ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਖੇਤ ਵਿਚ ਕੱਪੜਿਆਂ ਦਾ ਇਕ ਗੱਠੜਾ ਪਿਆ ਸੀ। ਜਦੋਂ ਅਸੀਂ ਨੇੜੇ ਗਏ ਤਾਂ ਦੇਖਿਆ ਕਿ ਉਸ ਵਿਚ ਇਕ ਨਵ-ਜੰਮਿਆ ਮੁੰਡਾ ਸੀ, ਜੋ ਪੂਰੀ ਤਰ੍ਹਾਂ ਕਪੜਿਆਂ ਵਿਚ ਲਪੇਟਿਆ ਹੋਇਆ ਸੀ ਅਤੇ ਉਸ ਦਾ ਸਾਹ ਬੰਦ ਹੋ ਗਿਆ ਸੀ। ਸੂਚਨਾ ਮਿਲਦੇ ਹੀ ਅੱਪਰਾ ਥਾਣੇ ਤੋਂ ਨਿਰਮਲ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਿਸ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਕ ਔਰਤ ਨੇ ਗੈਰ-ਕਾਨੂੰਨੀ ਗਰਭ ਧਾਰਨ ਕਰਨ ਤੋਂ ਬਾਅਦ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਨੂੰ ਮਾਰ ਕੇ ਖੇਤ ਵਿਚ ਸੁੱਟ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਿੰਡ ਦੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਔਰਤ ਅਤੇ ਉਸਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਫਰਾਂਸ ਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸਾ: ਮਾਰੇ ਗਏ ਮੈਡੀਕਲ ਵਿਦਿਆਰਥੀਆਂ ਲਈ ਕੀ ਕੀਤਾ? - ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੁੱਕਿ...
Ad Position 24