02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਭਾਰਤ-ਇੰਗਲੈਂਡ ਚੌਥਾ ਟੈਸਟ : ਯਸ਼ਸਵੀ ਜੈਸਵਾਲ ਨੇ ਬਣਾਇਆ ਅਰਧ ਸੈਂਕੜਾ

ਮੈਨਚੈਸਟਰ, 23 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਦੇ...

Ad Position 21
No active advertisement
ਅਜੀਤ ਡੈਸਕ 23-07-2025

ਮੈਨਚੈਸਟਰ, 23 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 5 ਟੈਸਟ ਮੈਚਾਂ ਦੀ ਲੜੀ 'ਚ ਇੰਗਲੈਂਡ 2-1 ਨਾਲ ਅੱਗੇ ਹੈ। ਯਸ਼ਸਵੀ ਜੈਸਵਾਲ ਨੇ ਅਰਧ ਸੈਂਕੜਾ ਬਣਾਇਆ ਹੈ। ਭਾਰਤ ਦਾ ਸਕੋਰ ਇਸ ਸਮੇਂ 115 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ ਤੇ ਜੈਸਵਾਲ 55 ਦੌੜਾਂ ਉਤੇ ਖੇਡ ਰਹੇ ਹਨ ਤੇ ਕੇ.ਐਲ. ਰਾਹੁਲ 46 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਕ੍ਰੀਜ਼ ਉਤੇ ਸੁਦਰਸ਼ਨ ਤੇ ਜੈਸਵਾਲ ਹਨ।

 

ਇਹ ਮੈਚ ਜਿੱਤ ਕੇ ਇੰਗਲੈਂਡ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ। ਦੂਜੇ ਪਾਸੇ ਭਾਰਤੀ ਟੀਮ ਇਹ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਦੱਸ ਦਈਏ ਕਿ ਭਾਰਤੀ ਟੀਮ ਵਿਚ ਤਿੰਨ ਬਦਲਾਅ ਕੀਤੇ ਗਏ ਹਨ। ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਅੰਸ਼ੁਲ ਕੰਬੋਜ ਆਪਣਾ ਪਹਿਲਾ ਟੈਸਟ ਮੈਚ ਖੇਡਣ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਾਰਦੁਲ ਠਾਕੁਰ ਅਤੇ ਸਾਈ ਸੁਦਰਸ਼ਨ ਨੂੰ ਟੀਮ ਵਿਚ ਸ਼ਾਮਿਲ ਕੀਤਾ ਹੈ, ਜਦਕਿ ਕਰੁਣ ਨਈਅਰ, ਨਿਤਿਸ਼ ਕੁਮਾਰ ਰਾਣਾ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪੁੱਜੇ ਜਲੰਧਰ ਅਗਲੀ ਖ਼ਬਰ ਇੰਸਪੈਕਟਰ ਚਰਨਜੀਤ ਸਿੰਘ ਦੀ ਕੋਰਟ 'ਚ ਹਾਰਟ ਅਟੈਕ ਨਾਲ ਮੌਤ
Ad Position 24