30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਭਾਰਤ-ਇੰਗਲੈਂਡ ਚੌਥਾ ਟੈਸਟ ਦੂਜਾ ਦਿਨ : ਭਾਰਤ ਦੀ ਪਹਿਲੀ ਪਾਰੀ 358 'ਤੇ ਆਲ ਆਊਟ

ਮੈਨਚੈਸਟਰ, 24 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਵਿਚ ਇੰਗਲੈਂਡ...

Ad Position 21
No active advertisement
ਅਜੀਤ ਡੈਸਕ 24-07-2025

ਮੈਨਚੈਸਟਰ, 24 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 5 ਟੈਸਟ ਮੈਚਾਂ ਦੀ ਲੜੀ 'ਚ ਇੰਗਲੈਂਡ 2-1 ਨਾਲ ਅੱਗੇ ਹੈ। ਭਾਰਤ ਦੀ ਪਹਿਲੀ ਪਾਰੀ 358 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ।

ਭਾਰਤੀ ਟੀਮ ਨੇ ਵੀਰਵਾਰ ਨੂੰ ਇੰਗਲੈਂਡ ਵਿਰੁੱਧ ਮੈਚ ਦੇ ਦੂਜੇ ਦਿਨ 264/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 94 ਦੌੜਾਂ ਬਣਾ ਕੇ ਆਖਰੀ 6 ਵਿਕਟਾਂ ਗੁਆ ਦਿੱਤੀਆਂ। ਭਾਰਤੀ ਵਿਕਟਕੀਪਰ ਰਿਸ਼ਭ ਪੰਤ ਓਲਡ ਟ੍ਰੈਫੋਰਡ ਸਟੇਡੀਅਮ ਵਿਚ ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਲਈ ਉਤਰੇ। ਇੰਨਾ ਹੀ ਨਹੀਂ, ਉਸਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਰਿਟਾਇਰ ਹਰਟ ਤੋਂ ਬਾਅਦ, ਉਸਨੇ ਆਪਣੀ ਪਾਰੀ ਨੂੰ 37 ਦੌੜਾਂ ਨਾਲ ਅੱਗੇ ਵਧਾਇਆ। ਪੰਤ ਤੋਂ ਇਲਾਵਾ, ਸ਼ਾਰਦੁਲ ਠਾਕੁਰ ਨੇ 41, ਵਾਸ਼ਿੰਗਟਨ ਸੁੰਦਰ ਨੇ 27 ਅਤੇ ਰਵਿੰਦਰ ਜਡੇਜਾ ਨੇ 20 ਦੌੜਾਂ ਬਣਾਈਆਂ। ਬੇਨ ਸਟੋਕਸ ਨੇ 8 ਸਾਲ ਬਾਅਦ ਪਾਰੀ ਵਿਚ 5 ਵਿਕਟਾਂ ਲਈਆਂ। ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਲਿਆਮ ਡਾਸਨ ਨੂੰ ਇਕ-ਇਕ ਵਿਕਟ ਮਿਲੀ। 

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੀ.ਜੀ.ਆਈ. ਤੋਂ ਮਿਲੀ ਛੁੱਟੀ ਅਗਲੀ ਖ਼ਬਰ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਡੈਲੀਗੇਸ਼ਨ ਨੇ ਵਿਧਾਨ ਸਭਾ ਸਪੀਕਰ ਤੇ ਸਿਲੈਕਟ ਕਮੇਟੀ ਦੇ ਚੇਅਰਮੈਨ ਨਾਲ ਕੀਤੀ...
Ad Position 24