28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ: ਅਨਾਹਤ ਸਿੰਘ ਨੇ ਭਾਰਤ ਲਈ 15 ਸਾਲਾਂ ਦੀ ਲੰਬੀ ਤਗਮੇ ਦੀ ਉਡੀਕ ਕੀਤੀ ਖ਼ਤਮ

ਨਿਊ ਕਾਹਿਰਾ [ਮਿਸਰ], 25 ਜੁਲਾਈ (ਏਐਨਆਈ): ਭਾਰਤੀ ਸਕੁਐਸ਼ ਸਨਸਨੀ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਵਿਅਕਤੀਗਤ ਤਗਮੇ ਲਈ ਦੇਸ਼ ਦੀ 15 ਸਾਲਾਂ ਦੀ ਉਡੀਕ ਨੂੰ ਵੱਕਾਰੀ ...

Ad Position 21
No active advertisement
ਅਜੀਤ ਡੈਸਕ 25-07-2025

ਨਿਊ ਕਾਹਿਰਾ [ਮਿਸਰ], 25 ਜੁਲਾਈ (ਏਐਨਆਈ): ਭਾਰਤੀ ਸਕੁਐਸ਼ ਸਨਸਨੀ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਵਿਅਕਤੀਗਤ ਤਗਮੇ ਲਈ ਦੇਸ਼ ਦੀ 15 ਸਾਲਾਂ ਦੀ ਉਡੀਕ ਨੂੰ ਵੱਕਾਰੀ ਅੰਡਰ-19 ਈਵੈਂਟ ਵਿਚ ਕਾਂਸੀ ਦੇ ਤਗਮੇ ਨਾਲ ਖ਼ਤਮ ਕੀਤਾ। 17 ਸਾਲਾ ਅਨਾਹਤ, ਜਿਸ ਨੂੰ ਮਹਿਲਾ ਸਿੰਗਲਜ਼ ਡਰਾਅ ਵਿਚ ਦੂਜਾ ਦਰਜਾ ਪ੍ਰਾਪਤ ਸੀ, ਨੂੰ ਬਲੈਕ ਬਾਲ ਸਪੋਰਟਿੰਗ ਕਲੱਬ ਵਿਚ ਸੈਮੀਫਾਈਨਲ ਵਿਚ ਮਿਸਰ ਦੀ ਨਦੀਨ ਏਲਹਮਾਮੀ ਤੋਂ 3-0 (11-6, 14-12, 12-10) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ।

ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ, ਅਨਾਹਤ ਨੇ ਮਿਸਰ ਦੀ ਮਲਿਕਾ ਐਲਕਾਰਕਸੀ ਨੂੰ 3-0 (11-6, 13-11, 11-5) ਨਾਲ ਹਰਾ ਕੇ ਕਾਂਸੀ ਦਾ ਤਗਮਾ ਪੱਕਾ ਕੀਤਾ। ਅਨਾਹਤ 8 ਸੈਮੀਫਾਈਨਲਿਸਟਾਂ ਵਿਚੋਂ ਇਕਲੌਤੀ ਭਾਰਤੀ ਸੀ। ਵਿਸ਼ਵ ਰੈਂਕਿੰਗ ਵਿਚ 54ਵਾਂ ਅਤੇ ਮੌਜੂਦਾ ਯੂ 19 ਏਸ਼ੀਅਨ ਕੁੜੀਆਂ ਦੀ ਚੈਂਪੀਅਨ, ਮਹਿਲਾ ਡਰਾਅ ਵਿਚ ਇਕਲੌਤੀ ਦਰਜਾ ਪ੍ਰਾਪਤ ਭਾਰਤੀ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਮਾਲਦੀਵ ਦੀਆਂ ਰੱਖਿਆ ਸਮਰੱਥਾਵਾਂ ਦੇ ਵਿਕਾਸ ਵਿਚ ਲਗਾਤਾਰ ਸਹਿਯੋਗ ਕਰੇਗਾ: ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਗੁਜਰਾਤ ਦਾ ਸੂਰਤ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਜਿੱਥੇ ਇਲੈਕਟ੍ਰਿਕ ਬੱਸਾਂ
Ad Position 24