24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਕਾਨੂੰਨ ਤੋੜਿਆ ਤਾਂ ਜੀਵਨ ਭਰ ਲਈ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ - ਅਮਰੀਕੀ ਦੂਤਾਵਾਸ ਵਲੋਂ ਸਖ਼ਤ ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ, 26 ਜੁਲਾਈ - ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਅਮਰੀਕੀ ਵੀਜ਼ਾ ਸਥਾਈ ਤੌਰ 'ਤੇ ਰੱਦ ਕੀਤਾ ਜਾ ਸਕਦਾ ਹੈ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਕ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਦੁਬਾਰਾ ਚਿਤਾਵਨੀ ਦਿੱਤੀ ਹੈ...

Ad Position 21
No active advertisement
ਅਜੀਤ ਡੈਸਕ 26-07-2025

ਨਵੀਂ ਦਿੱਲੀ, 26 ਜੁਲਾਈ - ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਅਮਰੀਕੀ ਵੀਜ਼ਾ ਸਥਾਈ ਤੌਰ 'ਤੇ ਰੱਦ ਕੀਤਾ ਜਾ ਸਕਦਾ ਹੈ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਕ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਦੁਬਾਰਾ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਜਾ ਕੇ ਅਪਰਾਧ ਕਰਨ ਵਾਲੇ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀ ਲੋਕਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

ਦੂਤਾਵਾਸ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ, "ਅਮਰੀਕਾ ਇਕ ਕਾਨੂੰਨ ਅਤੇ ਵਿਵਸਥਾ ਵਾਲਾ ਸਮਾਜ ਹੈ। ਵਿਦੇਸ਼ੀ ਸੈਲਾਨੀਆਂ ਦੁਆਰਾ ਹਮਲੇ ਵਰਗੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਤੁਸੀਂ ਅਮਰੀਕਾ ਵਿਚ ਕਾਨੂੰਨ ਤੋੜਦੇ ਹੋ, ਤਾਂ ਤੁਹਾਡਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਜੀਵਨ ਭਰ ਲਈ ਅਮਰੀਕਾ ਵਾਪਸ ਜਾਣ ਦੇ ਅਯੋਗ ਹੋ ਸਕਦੇ ਹੋ," ਅਮਰੀਕੀ ਦੂਤਾਵਾਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਇੰਗਲੈਂਡ ਚੌਥਾ ਟੈਸਟ : ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਵਿਚ ਭਾਰਤ 174/2 ਅਗਲੀ ਖ਼ਬਰ ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 4 ਮਾਓਵਾਦੀ ਢੇਰ
Ad Position 24