20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਫੌਜ ਦੀਆਂ ਪ੍ਰਾਪਤੀਆਂ ਸੁਣਨ ਵੇਲੇ ਕਿਸੇ ਨੇ ਤਾੜੀਆਂ ਤਕ ਵੀ ਨਹੀਂ ਵਜਾਈਆਂ - ਸਾਂਸਦ ਅਨੁਰਾਗ ਠਾਕੁਰ

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ, ਭਾਜਪਾ ਸੰਸਦ ਮੈਂਬਰ ਅਨੁਰਾਗ...

Ad Position 21
No active advertisement
ਅਜੀਤ ਡੈਸਕ 28-07-2025

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਹੁਣ ਤੱਕ ਇਥੇ ਬੋਲਣ ਵਾਲੇ ਸਾਰੇ ਵਿਰੋਧੀ ਸੰਸਦ ਮੈਂਬਰਾਂ ਵਿਚੋਂ ਇਕ ਵੀ ਸੰਸਦ ਮੈਂਬਰ ਨੇ ਖੜ੍ਹੇ ਹੋ ਕੇ ਇਹ ਨਹੀਂ ਕਿਹਾ ਕਿ ਇਸ ਅੱਤਵਾਦੀ ਹਮਲੇ ਵਿਚ ਲੋਕਾਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਗਿਆ ਤੇ ਮਾਰ ਦਿੱਤਾ ਗਿਆ। ਮੈਨੂੰ ਦੱਸੋ ਕਿ ਵਿਰੋਧੀ ਸੰਸਦ ਮੈਂਬਰਾਂ ਨੂੰ ਇਹ ਕਹਿਣ ਵਿਚ ਕੀ ਦਰਦ ਹੋਇਆ? ਜਦੋਂ ਰੱਖਿਆ ਮੰਤਰੀ ਭਾਰਤੀ ਫੌਜ ਦੀਆਂ ਪ੍ਰਾਪਤੀਆਂ 'ਤੇ ਚਰਚਾ ਕਰ ਰਹੇ ਸਨ ਤਾਂ ਕੋਈ ਤਾੜੀਆਂ ਤਕ ਵੀ ਨਹੀਂ ਵਜਾ ਰਿਹਾ ਸੀ। 

ਸਦਨ ਵਿਚ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਪਾਕਿਸਤਾਨ ਦੇ ਇੰਨੇ ਵੱਡੇ ਸਮਰਥਕ ਹਨ ਕਿ ਪਾਕਿਸਤਾਨ ਬਾਅਦ ਵਿਚ ਆਪਣਾ ਬਚਾਅ ਕਰਦਾ ਹੈ ਅਤੇ ਕਾਂਗਰਸ ਨੇਤਾ ਉਨ੍ਹਾਂ ਦਾ ਬਚਾਅ ਕਰਨ ਲਈ ਆਉਂਦੇ ਹਨ। 

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਵਿਚ ਦਸਤਾਰਧਾਰੀ ਪੰਜਾਬੀ 'ਤੇ ਨਸਲੀ ਹਮਲਾ ਅਗਲੀ ਖ਼ਬਰ ਅਦਾਕਾਰ ਰਾਜ ਕੁਮਾਰ ਰਾਓ ਜਲੰਧਰ ਦੀ ਅਦਾਲਤ 'ਚ ਹੋਏ ਪੇਸ਼, ਜਾਣੋ ਮਾਮਲਾ
Ad Position 24