20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਨੈਸ਼ਨਲ ਹਾਈਵੇ 'ਤੇ ਡੂੰਘੇ ਖੱਡੇ ਵਿਚ ਵੱਜਣ ਕਾਰਨ 10 ਤੋਂ 12 ਗੱਡੀਆਂ ਦੇ ਫਟੇ ਟਾਇਰ

ਬਿਆਸ (ਅੰਮ੍ਰਿਤਸਰ), 28 ਜੁਲਾਈ (ਪਰਮਜੀਤ ਸਿੰਘ ਰੱਖੜਾ) - ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਮੁੱਖ ਮਾਰਗ ਉੱਤੇ ਬਿਆਸ ਦਰਿਆ ਨੇੜੇ ਹਾਈਵੇ 'ਤੇ ਡੂੰਘੇ ਟੋਏ ਵਿਚ ਵੱਜਣ ਕਾਰਨ ਕਰੀਬ 10 ਤੋਂ 12 ਗੱਡੀਆਂ ਦੇ ਟਾਇਰ ...

Ad Position 21
No active advertisement
ਅਜੀਤ ਡੈਸਕ 28-07-2025

ਬਿਆਸ (ਅੰਮ੍ਰਿਤਸਰ), 28 ਜੁਲਾਈ (ਪਰਮਜੀਤ ਸਿੰਘ ਰੱਖੜਾ) - ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਮੁੱਖ ਮਾਰਗ ਉੱਤੇ ਬਿਆਸ ਦਰਿਆ ਨੇੜੇ ਹਾਈਵੇ 'ਤੇ ਡੂੰਘੇ ਟੋਏ ਵਿਚ ਵੱਜਣ ਕਾਰਨ ਕਰੀਬ 10 ਤੋਂ 12 ਗੱਡੀਆਂ ਦੇ ਟਾਇਰ ਫਟੇ ਹਨ। ਇਸ ਦੌਰਾਨ ਵਾਹਨ ਚਾਲਕਾਂ ਵਲੋਂ ਮੁਸ਼ਕਿਲ ਦੇ ਨਾਲ ਗੱਡੀ ਸੰਭਾਲਦੇ ਹੋਏ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਗਿਆ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਾਹਨ ਚਾਲਕਾਂ ਦੇ ਦੱਸੇ ਅਨੁਸਾਰ ਢਿੱਲਵਾਂ ਟੋਲ ਪਲਾਜ਼ਾ ਨੂੰ ਉਕਤ ਘਟਨਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ 2 ਘੰਟੇ ਤੱਕ ਕੋਈ ਵੀ ਮਦਦ ਦੇ ਲਈ ਉੱਥੇ ਨਹੀਂ ਪਹੁੰਚਿਆ ।


ਵਾਹਨ ਚਾਲਕਾਂ ਨੇ ਦੱਸਿਆ ਹੈ ਕਿ ਸੜਕ ਦੇ ਵਿਚਕਾਰ ਦਰਿਆ ਬਿਆਸ ਤੋਂ ਅੱਗੇ ਡੂੰਘੇ ਖੱਡੇ ਵਿਚ ਵੱਜਣ ਕਾਰਨ ਇਕ-ਇਕ ਕਰਕੇ ਗੱਡੀਆਂ ਦੇ ਟਾਇਰ ਫਟੇ ਹਨ ਅਤੇ ਇਸ ਦੌਰਾਨ ਮੁਸ਼ਕਿਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਬਚੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਫਿਲਮ ਅਦਾਕਾਰ ਰਾਜਕੁਮਾਰ ਰਾਓ
Ad Position 24