20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਝਾਰਖ਼ੰਡ: ਬੱਸ ਤੇ ਟਰੱਕ ਵਿਚਕਾਰ ਭਿਆਨਕ ਟੱਕਰ, 18 ਕਾਂਵੜੀਆਂ ਦੀ ਮੌਤ

ਰਾਂਚੀ, 29 ਜੁਲਾਈ- ਝਾਰਖ਼ੰਡ ਦੇ ਦੇਵਘਰ ਵਿਚ ਇਕ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿਚ 18 ਕਾਂਵੜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਈ ਕਾਂਵੜੀਆਂ ਦੇ ਜ਼ਖਮੀ...

Ad Position 21
No active advertisement
ਅਜੀਤ ਡੈਸਕ 29-07-2025

ਰਾਂਚੀ, 29 ਜੁਲਾਈ- ਝਾਰਖ਼ੰਡ ਦੇ ਦੇਵਘਰ ਵਿਚ ਇਕ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿਚ 18 ਕਾਂਵੜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਈ ਕਾਂਵੜੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ 18 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ।

ਇਹ ਹਾਦਸਾ ਅੱਜ ਸਵੇਰੇ 5 ਵਜੇ ਦੇਵਘਰ ਦੇ ਮੋਹਨਪੁਰ ਬਲਾਕ ਦੇ ਜਾਮੁਨੀਆ ਚੌਕ ਨੇੜੇ ਨਵਾਪੁਰਾ ਪਿੰਡ ਵਿਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਈ ਲਾਸ਼ਾਂ ਮਲਬੇ ਵਿਚ ਫਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਜ਼ਮੀਨ ਅੰਦਰ ਧੱਸ ਗਿਆ। ਸਾਰੇ ਮ੍ਰਿਤਕ ਬਿਹਾਰ ਦੇ ਮਾਸੂਮਗੰਜ ਦੇ ਦੱਸੇ ਜਾ ਰਹੇ ਹਨ। 40 ਕਾਂਵੜੀਆਂ ਨਾਲ ਭਰੀ ਬੱਸ ਦੇਵਘਰ ਤੋਂ ਬਾਸੁਕੀਨਾਥ ਜਾ ਰਹੀ ਸੀ। ਬੱਸ ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਸਾਹਮਣੇ ਤੋਂ ਆ ਰਹੇ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾ ਗਈ।

ਪੁਲਿਸ ਅਨੁਸਾਰ, ਇਹ ਹਾਦਸਾ ਬੱਸ ਡਰਾਈਵਰ ਨੂੰ ਨੀਂਦ ਆਉਣ ਕਾਰਨ ਹੋਇਆ। ਟੱਕਰ ਤੋਂ ਬਾਅਦ, ਡਰਾਈਵਰ ਸੀਟ ਸਮੇਤ ਸੜਕ ’ਤੇ ਡਿੱਗ ਪਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ ’ਤੇ ਬਹੁਤ ਚੀਕ-ਚਿਹਾੜਾ ਪਿਆ। ਸਥਾਨਕ ਪਿੰਡ ਵਾਸੀਆਂ ਨੇ ਜ਼ਖਮੀ ਸ਼ਰਧਾਲੂਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਮੋਹਨਪੁਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੰਡੀ ’ਚ ਫੱਟਿਆ ਬੱਦਲ, 2 ਦੀ ਮੌਤ ਅਗਲੀ ਖ਼ਬਰ ਅੱਜ ਪੂਰੇ ਪੰਜਾਬ ’ਚ ਪਵੇਗਾ ਮੀਂਹ- ਮੌਸਮ ਵਿਭਾਗ
Ad Position 24