19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਪੰਜਾਬ ਵਿਚ ਲੋੜ ਤੋਂ ਵੱਧ ਯੂਰੀਆ ਦੀ ਵਿਕਰੀ ’ਤੇ ਭਾਰਤ ਸਰਕਾਰ ਨੇ ਲਿਆ ਨੋਟਿਸ

ਚੰਡੀਗੜ੍ਹ/ਸੰਗਰੂਰ, 29 ਜੁਲਾਈ- ਪੰਜਾਬ ਵਿਚ ਯੂਰੀਆ ਖਾਦ ਦੀ ਲੋੜ ਤੋਂ ਵੱਧ ਹੋ ਰਹੀ ਵਿਕਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਕੇਂਦਰੀ ਕੈਮੀਕਲ ਤੇ ਫਰਟੀਲਾਈਜ਼ਰ...

Ad Position 21
No active advertisement
ਅਜੀਤ ਡੈਸਕ 29-07-2025

ਚੰਡੀਗੜ੍ਹ/ਸੰਗਰੂਰ, 29 ਜੁਲਾਈ- ਪੰਜਾਬ ਵਿਚ ਯੂਰੀਆ ਖਾਦ ਦੀ ਲੋੜ ਤੋਂ ਵੱਧ ਹੋ ਰਹੀ ਵਿਕਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਕੇਂਦਰੀ ਕੈਮੀਕਲ ਤੇ ਫਰਟੀਲਾਈਜ਼ਰ ਵਿਭਾਗ ਵਲੋਂ ਪੰਜਾਬ ਨੂੰ 2324 ਰਿਟੇਲਰਾਂ ਦੀ ਇਕ ਲਿਸਟ ਭੇਜੀ ਗਈ ਹੈ ਅਤੇ ਨਾਲ ਹੀ ਪ੍ਰਮੁੱਖ 10 ਯੂਰੀਆ ਰਿਟੇਲਰਾਂ ਦੀ ਵਧੀਕ ਵਿਕਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਖਾਦ ਵੇਚੀ ਹੈ। ਕੇਂਦਰ ਨੇ 1 ਅਪ੍ਰੈਲ ਤੋਂ 20 ਜੁਲਾਈ 2025 ਤੱਕ ਦੇ ਪੀ.ਓ.ਐਸ. ਡਾਟਾ ਦੀ ਜਾਂਚ ਮੰਗੀ ਹੈ ਅਤੇ 5 ਅਗਸਤ ਤੱਕ ਰਿਪੋਰਟ ਤਲਬ ਕੀਤੀ ਹੈ।

ਇਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਤੁਰੰਤ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਤੇ ਅੱਜ ਪੂਰੇ ਪੰਜਾਬ ਵਿਚ ਵੱਡੇ ਪੱਧਰ ’ਤੇ ਇਸ ਸੰਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਸੰਗਰੂਰ ਜ਼ਿਲ੍ਹੇ ’ਚ ਵੀ ਇਹ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ, ਜਿੱਥੇ ਲਗਭਗ 260 ਯੂਰੀਆ ਰਿਟੇਲਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦੁਕਾਨਾਂ ਤੋਂ ਸਟਾਕ, ਵਿਕਰੀ ਦੇ ਬਿੱਲ ਅਤੇ ਕਿਸਾਨਾਂ ਦੀ ਲਿਸਟ ਇਕੱਠੀ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਗਿ੍ਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ ਅਗਲੀ ਖ਼ਬਰ ਮੰਡੀ ’ਚ ਫੱਟਿਆ ਬੱਦਲ, 2 ਦੀ ਮੌਤ
Ad Position 24