17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਮੁਹਾਲੀ ਖੇਤਰ ਦੇ ਕਿਸਾਨਾਂ ਵਲੋਂ ਟਰੈਕਟਰ ਮਾਰਚ ਆਰੰਭ

ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਅੱਜ ਮੁਹਾਲੀ ਖੇਤਰ ਦੇ ਕਿਸਾਨਾਂ ਵਲੋਂ ਅੱਜ ਟਰੈਕਟਰ ਮਾਰਚ ਕੱਢਿਆ...

Ad Position 21
No active advertisement
ਅਜੀਤ ਡੈਸਕ 30-07-2025

ਐੱਸ. ਏ. ਐੱਸ. ਨਗਰ, 30 ਜੁਲਾਈ  (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਅੱਜ ਮੁਹਾਲੀ ਖੇਤਰ ਦੇ ਕਿਸਾਨਾਂ ਵਲੋਂ ਅੱਜ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਦਵਿੰਦਰ ਸਿੰਘ ਦੇਹ ਕਲਾਂ ਤੇ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਪਿੰਡ ਸਨੇਟਾ ਤੋਂ ਆਰੰਭ ਹੋਇਆ, ਜਿਹੜਾ ਕਿ ਲੈਂਡ ਪੂਲਿੰਗ ਤੋਂ ਪ੍ਰਭਾਵਿਤ ਪਿੰਡਾਂ ਦੈੜੀ, ਪੱਤੋਂ, ਮਾਣਕਪੁਰ ਕੱਲਰ, ਸਿਆਊ, ਬੜੀ ਬਾਕਰਪੁਰ,ਕਿਸ਼ਨਪੁਰਾ ਆਦਿ ਤੋਂ ਹੋ ਕੇ ਦੁਬਾਰਾ ਪਿੰਡ ਕੁਰੜੀ ਵਿਖੇ ਆ ਕੇ ਸਮਾਪਤ ਹੋਵੇਗਾ। ਪੰਜਾਬ ਪ੍ਰੋਗਰੈਸਿਵ ਫ਼ਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਕਰਾਲਾ, ਪਰਮਦੀਪ ਸਿੰਘ ਬੈਦਵਾਣ, ਦਰਸ਼ਨ ਸਿੰਘ ਦੁਰਾਲੀ,ਕੁਲਵੰਤ ਸਿੰਘ ਚਿੱਲਾ, ਸੁਖਚੈਨ ਸਿੰਘ ਚਿੱਲਾ,ਬਲਬੀਰ ਸਿੰਘ ਦੁਰਾਲੀ,ਜਸਪਾਲ ਸਿੰਘ ਨਿਆਮੀਆਂ,ਸ਼ੇਰ ਸਿੰਘ ਦੈੜੀ,ਹਰਨੇਕ ਸਿੰਘ ਸਿਆਊ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਵਿਚ ਭਾਰੀ ਰੋਸ ਹੈ ਤੇ ਜਦੋਂ ਤੱਕ ਲੈਂਡ ਪੂਲਿੰਗ ਵਾਪਸ ਨਹੀਂ ਲਈ ਜਾਂਦੀ ਉਦੋਂ ਤੱਕ ਕਿਸਾਨ ਅੰਦੋਲਨ ਕਰਦੇ ਰਹਿਣਗੇ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਹੋਏ ਸਨ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮਹਿਲ ਕਲਾਂ ਤੋਂ ਮੁੱਲਾਂਪੁਰ ਲਈ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ ਅਗਲੀ ਖ਼ਬਰ ਅਜਿਹਾ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਰਹੀ - ਗੌਰਵ ਗੋਗੋਈ
Ad Position 24