16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਰਾਜ ਸਭਾ 'ਚ ਬੋਲੇ ਮੰਤਰੀ ਜੇ.ਪੀ. ਨੱਢਾ, ਪਿਛਲੀਆਂ ਸਰਕਾਰਾਂ ਵੇਲੇ ਅੱਤਵਾਦੀ ਹਮਲਿਆਂ ਦੌਰਾਨ ਕੋਈ ਕਾਰਵਾਈ ਨਹੀਂ ਸੀ ਹੁੰਦੀ

ਨਵੀਂ ਦਿੱਲੀ, 30 ਜੁਲਾਈ-ਰਾਜ ਸਭਾ ਵਿਚ, ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ 1947 ਤੋਂ ਬਾਅਦ ਪਹਿਲੀ ਵਾਰ ਸੀ ਜਦੋਂ ਭਾਰਤੀ ਪ੍ਰਧਾਨ...

Ad Position 21
No active advertisement
ਅਜੀਤ ਡੈਸਕ 30-07-2025

ਨਵੀਂ ਦਿੱਲੀ, 30 ਜੁਲਾਈ-ਰਾਜ ਸਭਾ ਵਿਚ, ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ 1947 ਤੋਂ ਬਾਅਦ ਪਹਿਲੀ ਵਾਰ ਸੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਰਿਕਾਰਡ 'ਤੇ ਆਏ ਅਤੇ ਕਿਹਾ ਕਿ (ਉੜੀ) ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ 3 ਦਿਨਾਂ ਦੇ ਅੰਦਰ, ਸਰਜੀਕਲ ਸਟ੍ਰਾਈਕ ਕੀਤੀ ਗਈ ਅਤੇ ਅੱਤਵਾਦੀ ਲਾਂਚਿੰਗ ਪੈਡ ਤਬਾਹ ਕਰ ਦਿੱਤੇ ਗਏ। ਇਹ ਬਦਲਦਾ ਭਾਰਤ ਹੈ।

ਜੇ.ਪੀ. ਨੱਢਾ ਨੇ ਕਿਹਾ ਕਿ ਸਾਨੂੰ ਉਨ੍ਹਾਂ (ਤਤਕਾਲੀ ਕਾਂਗਰਸ ਸਰਕਾਰ) ਦੀ ਤੁਸ਼ਟੀਕਰਨ ਦੀਆਂ ਸੀਮਾਵਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ 2008 ਵਿਚ ਇੰਡੀਅਨ ਮੁਜਾਹਿਦੀਨ ਦੁਆਰਾ ਜੈਪੁਰ ਬੰਬ ਧਮਾਕਿਆਂ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਇਕ ਖਾਸ ਵਿਸ਼ਵਾਸ-ਨਿਰਮਾਣ ਉਪਾਵਾਂ 'ਤੇ ਸਹਿਮਤ ਹੋਏ ਸਨ।

ਰਾਜ ਸਭਾ ਵਿਚ ਆਪ੍ਰੇਸ਼ਨ ਸੰਧੂਰ 'ਤੇ ਵਿਸ਼ੇਸ਼ ਚਰਚਾ ਦੌਰਾਨ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ 2005 ਦੇ ਦਿੱਲੀ ਲੜੀਵਾਰ ਬੰਬ ਧਮਾਕਿਆਂ, 2006 ਦੇ ਵਾਰਾਣਸੀ ਅੱਤਵਾਦੀ ਹਮਲੇ, 2006 ਦੇ ਮੁੰਬਈ ਲੋਕਲ ਟ੍ਰੇਨਾਂ ਦੇ ਬੰਬ ਧਮਾਕਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ। ਗੱਲ ਇਹ ਹੈ ਕਿ  ਉਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਤਵਾਦ, ਵਪਾਰ ਅਤੇ ਸੈਰ-ਸਪਾਟਾ ਜਾਰੀ ਰਿਹਾ।

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਕ੍ਰਿਕਟ ਵਲੋਂ ਬੇਨ ਸਟੋਕਸ ਦੀ ਸੱਟ ਕਾਰਨ ਸੀਰੀਜ਼ ਦਾ ਅਖੀਰਲਾ ਟੈਸਟ ਖੇਡਣ ਸੰਬੰਧੀ ਟਵੀਟ ਜਾਰੀ ਅਗਲੀ ਖ਼ਬਰ ਰਾਜਸਥਾਨ ਸਰਕਾਰ ਵਲੋਂ ਪ੍ਰੀਖਿਆਵਾਂ 'ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਾਉਣ ਦੀ ਮਨਜ਼ੂਰੀ ਦੇਣ ਦਾ ਸਵਾਗਤ ਕਰਦਾ ਹਾਂ - ਸ....
Ad Position 24