14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਕਾਂਗਰਸ ਵਲੋਂ ਸਿਵਲ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਖਿਲਾਫ ਪ੍ਰਦਰਸ਼ਨ

ਜਲੰਧਰ, 30 ਜੁਲਾਈ (ਪਵਨ)-ਅੱਜ ਕਾਂਗਰਸ ਪਾਰਟੀ ਵਲੋਂ ਸਿਵਲ ਹਸਪਤਾਲ ਦੇ ਬਾਹਰ ਪੰਜਾਬ ਦੇ ਸਿਹਤ ਮੰਤਰੀ ਦਾ...

Ad Position 21
No active advertisement
ਅਜੀਤ ਡੈਸਕ 30-07-2025

ਜਲੰਧਰ, 30 ਜੁਲਾਈ (ਪਵਨ)-ਅੱਜ ਕਾਂਗਰਸ ਪਾਰਟੀ ਵਲੋਂ ਸਿਵਲ ਹਸਪਤਾਲ ਦੇ ਬਾਹਰ ਪੰਜਾਬ ਦੇ ਸਿਹਤ ਮੰਤਰੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਜੋ ਆਕਸੀਜਨ ਦੀ ਘਾਟ ਨਾਲ 3 ਲੋਕਾਂ ਦੀ ਮੌਤ ਹੋਈ ਹੈ, ਇਸ ਦਾ ਪੰਜਾਬ ਦੇ ਸਿਹਤ ਮੰਤਰੀ ਜਵਾਬ ਦੇਣ ਅਤੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।

ਇਸ ਲਾਪਰਵਾਹੀ ਲਈ ਹਸਪਤਾਲ ਦਾ ਸਟਾਫ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਪੂਰੀ ਜ਼ਿੰਮੇਵਾਰੀ ਹਸਪਤਾਲ ਸਟਾਫ ਦੀ ਹੁੰਦੀ ਹੈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਿਵੇਂ ਪਹੁੰਚੀ, ਇਹ ਸਟਾਫ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਹਸਪਤਾਲ ਦੇ ਸਟਾਫ ਨੂੰ ਇਨ੍ਹਾਂ ਮਰੀਜ਼ਾਂ ਦਾ ਪੋਸਟਮਾਰਟਮ ਜ਼ਰੂਰ ਕਰਵਾਉਣਾ ਚਾਹੀਦਾ ਸੀ, ਵੈਸੇ ਤਾਂ ਸਿਵਲ ਹਸਪਤਾਲ ਵਾਲੇ ਜੇਕਰ ਕਿਸੇ ਵਿਅਕਤੀ ਦੀ ਛੋਟੇ ਜਿਹੇ ਐਕਸੀਡੈਂਟ ਨਾਲ ਵੀ ਮੌਤ ਹੋ ਜਾਵੇ ਤਾਂ ਉਸਦਾ ਪੋਸਟਮਾਰਟਮ ਕਰਵਾ ਕੇ ਹੀ ਬਾਡੀ ਪਰਿਵਾਰ ਨੂੰ ਦਿੰਦੇ ਹਨ ਪਰ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਲਾਪਰਵਾਹੀ ਹਸਪਤਾਲ ਦੇ ਸਟਾਫ ਦੀ ਨਿਕਲਣੀ ਸੀ।

ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਰਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਅਸ਼ਵਨ ਭੱਲਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ, ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਜਲੰਧਰ ਸ਼ਹਿਰੀ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਨਰੇਸ਼ ਵਰਮਾ, ਸੁਦੇਸ਼ ਭਗਤ, ਰੋਹਨ ਚੱਢਾ, ਸੁਖਵਿੰਦਰ ਸੁੱਚੀ ਪਿੰਡ, ਬ੍ਰਹਮ ਦੇਵ ਸਹੋਤਾ, ਜਤਿੰਦਰ ਜੋਨੀ, ਮਨੋਜ ਮਨੂੰ ਵੜ੍ਹਿੰਗ, ਦੀਨਾ ਨਾਥ ਪ੍ਰਧਾਨ, ਜਗਜੀਤ ਜੀਤਾ, ਡਾ. ਜਸਲੀਨ ਸੇਠੀ, ਰਵੀ ਸੈਣੀ, ਸਤਪਾਲ ਰਾਏ, ਵਿਨੋਦ ਕੌਲ, ਹਰਸ਼ ਸੋਂਧੀ ਬਿੱਲਾ, ਬਚਨ ਲਾਲ, ਸਪੋਕਸਪਰਸਨ ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਰਛਪਾਲ ਜੱਖੂ, ਸੁਰਿੰਦਰ ਚੌਧਰੀ, ਅਵਤਾਰ ਵਿਰਦੀ, ਸੁਰਜੀਤ ਕੌਰ, ਸਤਨਾਮ ਸਿੰਘ, ਮੁਨੀਸ਼ ਪਾਹਵਾ, ਗੁਲਸ਼ਨ ਮਿੱਡਾ, ਅਨਿਲ ਬਿੱਲੂ, ਗੋਰਾ ਗਿੱਲ, ਕਰਨ ਵਰਮਾ, ਰਵਿੰਦਰ ਲਾਡੀ, ਪ੍ਰੇਮ ਸੈਣੀ, ਨਵਦੀਪ ਜਰੇਵਾਲ, ਰਵੀ ਬੱਗਾ, ਮਨਦੀਪ ਕੌਰ, ਮੀਨੂ ਬੱਗਾ, ਪਰਮਜੀਤ ਬਲ,  ਸ਼ਿਵਮ ਪਾਠਕ, ਗੁਰੀ ਬਾਹੀਆ, ਸੌਰਵ ਉੱਪਲ, ਸਾਹਿਲ ਸਹਿਦੇਵ, ਰਜਨੀ, ਪਿੰਕੀ, ਸਿਲਕੀ, ਨਿਰਮਲਾ ਮੱਟੂ, ਰਣਜੀਤ ਰਾਣੋ, ਆਸ਼ਾ ਸਹੋਤਾ, ਆਸ਼ਾ ਅਗਰਵਾਲ, ਚੰਦਰ ਕਾਂਤਾ, ਆਰਤੀ ਸੱਭਰਵਾਲ, ਸਿਮਰਨ ਆਦਿ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਡੋਨਾਲਡ ਟਰੰਪ ਵਲੋਂ 1 ਅਗਸਤ ਤੋਂ ਭਾਰਤ 'ਤੇ 25% ਟੈਰਿਫ ਲਗਾਉਣ ਦਾ ਐਲਾਨ ਅਗਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਪੰਜਾਬ 'ਚ ਟਰੈਕਟਰ ਮਾਰਚ ਦਾ ਦਿੱਤਾ ਸੱਦਾ ਰਿਹਾ ਸਫਲ - ਬਲਬੀਰ ਸਿੰਘ ਰਾਜੇਵਾਲ
Ad Position 24