12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਬੇੇਕਾਬੂ ਹੋਈ ਥਾਰ ਗੱਡੀ ਦਰੱਖਤ ਨਾਲ ਟਕਰਾਈ- ਦੋ ਨੌਜਵਾਨਾਂ ਮੌਤ

ਮਾਹਿਲਪੁਰ, (ਹੁਸ਼ਿਆਰਪੁਰ), 1 ਅਗਸਤ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਮਾਹਿਲਪੁਰ-ਫਗਵਾੜਾ ਰੋਡ ਪਿੰਡ ਪਾਲਦੀ ਨਜ਼ਦੀਕ ਇਕ ਥਾਰ ਗੱਡੀ ਦੇ ਬੇਕਾਬੂ ਹੋਣ ’ਤੇ ਦਰਖ਼ਤ ਨਾਲ....

Ad Position 21
No active advertisement
ਅਜੀਤ ਡੈਸਕ 01-08-2025

ਮਾਹਿਲਪੁਰ, (ਹੁਸ਼ਿਆਰਪੁਰ), 1 ਅਗਸਤ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਮਾਹਿਲਪੁਰ-ਫਗਵਾੜਾ ਰੋਡ ਪਿੰਡ ਪਾਲਦੀ ਨਜ਼ਦੀਕ ਇਕ ਥਾਰ ਗੱਡੀ ਦੇ ਬੇਕਾਬੂ ਹੋਣ ’ਤੇ ਦਰਖ਼ਤ ਨਾਲ ਟਕਰਾਉਣ ਕਾਰਨ ਢਾਡਾ ਖੁਰਦ ਦੇ ਸਰਪੰਚ ਦੇ ਇਕਲੌਤੇ ਪੁੱਤ ਸਮੇਤ ਦੋ ਨੋਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਗੱਡੀ ਦੇ ਪਰਖੱਚੇ ਉੱਡ ਗਏ।

ਮੌਕੇ ’ਤੇ ਇਕ ਪਿੰਡ ਢਾਡਾਂ ਖੁਰਦ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ ਤੇ ਦੂਸਰੇ ਪਿੰਡ ਮੁੱਖੋ ਮਜਾਰਾ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਅਤੇ ਉਥੋਂ ਵੀ ਉਸ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।

ਦੱਸਿਆ ਕਿ ਜਾ ਰਿਹਾ ਕਿ ਇਹ ਦੋਵੇਂ 18 ਸਾਲਾ ਨੌਜਵਾਨ ਮਾਹਿਲਪੁਰ ਤੋਂ ਪਿੰਡ ਢਾਡਾਂ ਖੁਰਦ ਨੂੰ ਜਾ ਰਹੇ ਸਨ ਅਤੇ 12ਵੀਂ ਜਮਾਤ ’ਚ ਪੜਦੇ ਸਨ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮੈਂ ਚੁੱਕਦਾ ਰਹਾਂਗਾ ਪਿਕਅੱਪ ਟਰੱਕਾਂ ਦੀ ਗਲਤ ਖ਼ਰੀਦ ਦਾ ਮੁੱਦਾ- ਸੁਖਪਾਲ ਸਿੰਘ ਖਹਿਰਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਲਈ ਜਨਤਾ ਤੋਂ ਮੰਗੇ ਸੁਝਾਅ
Ad Position 24