08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਯਸ਼ਸਵੀ ਜੈਸਵਾਲ ਨੇ ਇੰਗਲੈਂਡ ਖਿਲਾਫ ਮੁੜ ਜੜਿਆ ਸ਼ਾਨਦਾਰ ਸੈਂਕੜਾ

ਲੰਡਨ, 2 ਅਗਸਤ-ਯਸ਼ਸਵੀ ਜੈਸਵਾਲ ਨੇ ਮੁੜ ਇੰਗਲੈਂਡ ਖਿਲਾਫ ਸੈਂਕੜਾ ਜੜਿਆ ਹੈ। ਇਹ ਉਸ...

Ad Position 21
No active advertisement
ਅਜੀਤ ਡੈਸਕ 02-08-2025

ਲੰਡਨ, 2 ਅਗਸਤ-ਯਸ਼ਸਵੀ ਜੈਸਵਾਲ ਨੇ ਮੁੜ ਇੰਗਲੈਂਡ ਖਿਲਾਫ ਸੈਂਕੜਾ ਜੜਿਆ ਹੈ। ਇਹ ਉਸ ਦਾ 6ਵਾਂ ਟੈਸਟ ਸੈਂਕੜਾ ਅਤੇ ਲੜੀ ਦਾ ਦੂਜਾ ਸੈਂਕੜਾ ਹੈ। 5 ਟੈਸਟ ਮੈਚਾਂ ਦੀ ਲੜੀ ਦੇ 2 ਮੈਚ ਇੰਗਲੈਂਡ ਨੇ ਜਿੱਤੇ ਹਨ ਤੇ ਇਕ ਭਾਰਤ ਨੇ ਜਿੱਤਿਆ ਹੈ ਜਦਕਿ ਚੌਥਾ ਤੇ ਆਖ਼ਰੀ ਟੈਸਟ ਡਰਾਅ ਰਿਹਾ ਸੀ। ਲੜੀ ਬਰਾਬਰ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। 

ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 224 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਇੰਗਲੈਂਡ ਦੀ ਪਹਿਲੀ ਪਾਰੀ ਵੀ 247 ਦੌੜਾਂ ਉਤੇ ਸਿਮਟ ਗਈ। ਅਕਾਸ਼ਦੀਪ 66 ਦੌੜਾਂ ਬਣਾ ਕੇ ਆਊਟ ਹੋ ਗਏ। ਯਸ਼ਸਵੀ ਜੈਸਵਾਲ ਇੰਗਲੈਂਡ ਖਿਲਾਫ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

 

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਮਲੂਕਾ ਬਣੇ ਭਾਜਪਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਭੇਤਭਰੀ ਹਾਲਤ ਵਿਚ ਨੌਜਵਾਨ ਦੀ ਮੌਤ
Ad Position 24