07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ-17 ਮਹਿਲਾ ਟੀਮ ਦਾ ਖ਼ਿਤਾਬ ਜਿੱਤਿਆ

ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ ਜਿੱਤ ਲਿਆ ਹੈ, ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ.ਆਈ.) ਨੇ ਅੱਜ ਐਲਾਨ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਡਬਲਿਊ.ਐਫ.ਆਈ. ਨੇ ਲਿਖਿਆ ਕਿ ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ 151 ਅੰਕਾਂ ਨਾਲ ਜਿੱਤਿਆ | ਅਮਰੀਕਾ (ਦੂਜੇ) ਤੇ ਜਪਾਨ (ਤੀਜੇ) ਤੋਂ ਅੱਗੇ | ਭਾਰਤੀ ਨੌਜਵਾਨ ਪਹਿਲਵਾਨਾਂ...

Ad Position 21
No active advertisement
ਅਜੀਤ ਡੈਸਕ 03-08-2025

ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ ਜਿੱਤ ਲਿਆ ਹੈ, ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ.ਆਈ.) ਨੇ ਅੱਜ ਐਲਾਨ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਡਬਲਿਊ.ਐਫ.ਆਈ. ਨੇ ਲਿਖਿਆ ਕਿ ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ 151 ਅੰਕਾਂ ਨਾਲ ਜਿੱਤਿਆ | ਅਮਰੀਕਾ (ਦੂਜੇ) ਤੇ ਜਪਾਨ (ਤੀਜੇ) ਤੋਂ ਅੱਗੇ | ਭਾਰਤੀ ਨੌਜਵਾਨ ਪਹਿਲਵਾਨਾਂ ਲਈ ਇਕ ਮਾਣ ਵਾਲਾ ਪਲ | ਡਬਲਿਉ.ਐਫ.ਆਈ. ਦੇ ਅਨੁਸਾਰ, ਭਾਰਤੀ ਮਹਿਲਾ ਕੁਸ਼ਤੀ ਟੀਮ ਨੇ ਕੁੱਲ 6 ਤਗਮੇ ਜਿੱਤੇ | ਜਿਨ੍ਹਾਂ 'ਚ 2 ਸੋਨੇ, 3 ਚਾਂਦੀ ਅਤੇ 1 ਕਾਂਸੀ ਹਨ | ਇਹ ਪ੍ਰਾਪਤੀ ਵਿਸ਼ਵ ਮੰਚ 'ਤੇ ਭਾਰਤ ਦੀ ਅੰਡਰ17 ਮਹਿਲਾ ਕੁਸ਼ਤੀ ਟੀਮ ਲਈ ਇਕ ਇਤਿਹਾਸਕ ਲਗਾਤਾਰ ਜਿੱਤ ਹੈ | ਕੁੱਲ 151 ਅੰਕਾਂ ਦੇ ਨਾਲ, ਭਾਰਤ ਨੇ ਕੁਸ਼ਤੀ ਪਾਵਰਹਾਊਸ ਅਮਰੀਕਾ ਨੂੰ ਪਛਾੜ ਦਿੱਤਾ, ਜਿਸਨੇ 142 ਅੰਕ ਪ੍ਰਾਪਤ ਕੀਤੇ ਤੇ ਜਪਾਨ ਨੇ 113 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਬੁਮਰਾਹ ਦੇ ਏਸ਼ੀਆ ਕੱਪ 2025 ਤੋਂ ਵੀ ਬਾਹਰ ਰਹਿਣ ਦੀ ਸੰਭਾਵਨਾ ਅਗਲੀ ਖ਼ਬਰ ਅਜੈ ਸਿੰਘ ਨੇ ਅੰਤਰਿਮ ਪੈਨਲ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24