29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਪੰਜ ਤੱਤਾਂ 'ਚ ਵਿਲੀਨ

ਨਵੀਂ ਦਿੱਲੀ, 6 ਅਗਸਤ-ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਵਿਚ ਕੀਤਾ...

Ad Position 21
No active advertisement
ਅਜੀਤ ਡੈਸਕ 06-08-2025

ਨਵੀਂ ਦਿੱਲੀ, 6 ਅਗਸਤ-ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਵਿਚ ਕੀਤਾ ਗਿਆ। ਸੱਤਿਆਪਾਲ ਮਲਿਕ ਦਾ ਮੰਗਲਵਾਰ ਨੂੰ ਦਿੱਲੀ ਦੇ ਆਰ.ਐਮ.ਐਲ. ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਗੁਰਦੇ ਦੀ ਬੀਮਾਰੀ ਦੇ ਇਲਾਜ ਲਈ 11 ਮਈ ਨੂੰ ਆਰ.ਐਮ.ਐਲ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਕਿਸਾਨ ਸੰਗਠਨਾਂ ਦੇ ਸੈਂਕੜੇ ਆਗੂ ਪਹੁੰਚੇ। ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਜੇ.ਜੇ.ਪੀ. ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਸੱਤਿਆਪਾਲ ਮਲਿਕ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਉਥੇ ਪਹੁੰਚੇ। ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਜੇ.ਜੇ.ਪੀ. ਦੇ ਦੁਸ਼ਯੰਤ ਚੌਟਾਲਾ, 'ਆਪ' ਨੇਤਾ ਸੰਜੇ ਸਿੰਘ, ਹਰਿੰਦਰ ਮਲਿਕ, ਸਪਾ ਸੰਸਦ ਮੈਂਬਰ ਮੁਜ਼ੱਫਰਨਗਰ, ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ, ਕਿਸਾਨ ਨੇਤਾ ਹਰਿੰਦਰ ਤਾਊ ਅਤੇ ਹੋਰ ਨੇਤਾ ਸਸਕਾਰ ਵਾਲੀ ਥਾਂ ਪੁੱਜੇ। 

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਭਾਰਤ 'ਤੇ ਵਾਧੂ ਟੈਰਿਫ ਲਗਾਉਣਾ ਗੈਰ-ਵਾਜਬ ਹੈ - ਰਣਧੀਰ ਜੈਸਵਾਲ ਅਗਲੀ ਖ਼ਬਰ ਪੌੜੀ ਜ਼ਿਲ੍ਹੇ ਦੇ ਬੁਰਾਨਸੀ ਤੇ ਬਨਕੁਰਾ ਪਿੰਡਾਂ 'ਚ ਹੋਏ ਨੁਕਸਾਨ 'ਤੇ ਪੁਸ਼ਕਰ ਸਿੰਘ ਧਾਮੀ ਵਲੋਂ ਟਵੀਟ
Ad Position 24