17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

ਗੁਰਦਾਸਪੁਰ, 12 ਅਗਸਤ (ਚੱਕਰਾਜਾ)-ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ...

Ad Position 21
No active advertisement
ਅਜੀਤ ਡੈਸਕ 12-08-2025

ਗੁਰਦਾਸਪੁਰ, 12 ਅਗਸਤ (ਚੱਕਰਾਜਾ)-ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਵਰਨਾ ਕਾਰ ਉਤੇ ਸਵਾਰ ਆਏ ਕੁਝ ਨੌਜਵਾਨਾਂ ਵਲੋਂ ਅੱਡੇ ਵਿਚ ਖੜ੍ਹੇ ਨੌਜਵਾਨਾਂ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਇਕ ਨਿੱਜੀ ਕਾਲਜ ਵਿਚ ਪੜ੍ਹਦੇ ਨੌਜਵਾਨਾਂ ਦੇ 2 ਗੁੱਟਾਂ ਵਿਚ ਤਕਰਾਰ ਹੋਈ ਸੀ। ਜਿਨ੍ਹਾਂ ਵਿਚੋਂ ਇਕ ਗੁੱਟ ਦੇ ਕੁਝ ਨੌਜਵਾਨ ਅੱਜ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਖੜ੍ਹੇ ਸਨ ਕਿ ਇਸੇ ਦੌਰਾਨ ਵਰਨਾ ਕਾਰ ਉਤੇ ਆਏ ਦੂਜੇ ਗੁੱਟ ਦੇ ਕੁਝ ਨੌਜਵਾਨਾਂ ਵਲੋਂ ਇਨ੍ਹਾਂ ਨੌਜਵਾਨਾਂ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਵਿਚ ਗੁਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਨੂਰ ਸਿੰਘ ਅਤੇ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਦੋਂਕਿ ਇਕ ਨੌਜਵਾਨ ਦੀ ਮੌਕੇ ਉਤੇ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜ਼ਖਮੀਆਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਮਜ਼ਦੂਰ ਕਾਫ਼ਲੇ ਬੰਨ੍ਹ ਕੇ ਹਜ਼ਾਰਾਂ ਦੀ ਗਿਣਤੀ 'ਚ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਈਆਂ ਬੀਬੀਆਂ ਅਗਲੀ ਖ਼ਬਰ ਪਿੰਡ ਬਾਜਕ ਦੇ ਨੌਜਵਾਨ ਨੂੰ ਦੋਸਤ ਨੇ ਹੀ ਦਿੱਤੀ ਨਸ਼ੇ ਦੀ ਵੱਧ ਮਾਤਰਾ, ਹੋਈ ਮੌਤ
Ad Position 24