17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਭੁਲੱਥ, (ਕਪੂਰਥਲਾ), 13 ਅਗਸਤ (ਮੇਹਰ ਚੰਦ ਸਿੱਧੂ)- ਬੀਤੀ ਦੇਰ ਰਾਤ ਕਸਬਾ ਭੁਲੱਥ ਦੇ ਨੌਜਵਾਨ ਯਤਿਸ਼ ਮਹਿਤਾ ਪੁੱਤਰ ਲਲਿਤ ਮਹਿਤਾ ਦੀ ਕਸਬਾ ਬੇਗੋਵਾਲ ਤੋਂ ਆਪਣੇ...

Ad Position 21
No active advertisement
ਅਜੀਤ ਡੈਸਕ 13-08-2025

ਭੁਲੱਥ, (ਕਪੂਰਥਲਾ), 13 ਅਗਸਤ (ਮੇਹਰ ਚੰਦ ਸਿੱਧੂ)- ਬੀਤੀ ਦੇਰ ਰਾਤ ਕਸਬਾ ਭੁਲੱਥ ਦੇ ਨੌਜਵਾਨ ਯਤਿਸ਼ ਮਹਿਤਾ ਪੁੱਤਰ ਲਲਿਤ ਮਹਿਤਾ ਦੀ ਕਸਬਾ ਬੇਗੋਵਾਲ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੀ ਰਸਤੇ ਵਿਚ ਕਿਸੇ ਤੇਜ਼ ਵਾਹਨ ਦੀ ਜ਼ੋਰਦਾਰ ਟੱਕਰ ਹੋਣ ਕਰਕੇ ਮੌਤ ਹੋ ਗਈ। ਨੌਜਵਾਨ ਦੀ ਦਰਦਨਾਕ ਮੌਤ ਦੀ ਖਬਰ ਸੁਣਦੇ ਹੀ ਕਸਬੇ ਅੰਦਰ ਸੋਗ ਦੀ ਲਹਿਰ ਫੈਲ ਗਈ।


ਜ਼ਿਕਰਯੋਗ ਹੈ ਕਿ ਯਤਿਸ਼ ਮਹਿਤਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਸਬਾ ਬੇਗੋਵਾਲ ਵਿਖੇ ਕਿਸੇ ਇਲੈਕਟਰਿਕ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਕੰਮ ’ਤੋਂ ਆਉਣ ਸਮੇਂ ਐਕਸੀਡੈਂਟ ਦੌਰਾਨ ਕਿਸੇ ਤੇਜ਼ ਵਾਹਨ ਵਲੋਂ ਇੰਨੀ ਜ਼ੋਰਦਾਰ ਟੱਕਰ ਲੱਗਣ ਕਰਕੇ ਨੌਜਵਾਨ ਯਤਿਸ਼ ਮਹਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਪਹੁੰਚੇ ਹੋਏ ਲੋਕਾਂ ਵਲੋਂ ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਫ਼ਰਤੀ ਹਮਲੇ ’ਚ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਤੇ ਮਿਸਾਲੀ ਸਜ਼ਾ- ਜਥੇਦਾਰ ਗੜਗੱਜ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਗੋਬਿੰਦ ਘਾਟ ’ਤੇ ਰੋਕੀ ਸੰਗਤ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਮਿਲੀ ਆਗਿਆ
Ad Position 24