20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2025

ਦੋ ਧੜਿਆਂ ਵਿਚ ਚੱਲੀਆਂ ਗੋਲੀਆਂ ਦੌਰਾਨ 2 ਨੌਜਵਾਨ ਜਖ਼ਮੀ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੈਂਗਸਟਰ ਦਾ ਕੀਤਾ ਐਨਕਾਊਂਟਰ

ਛੇਹਰਟਾ (ਅੰਮ੍ਰਿਤਸਰ),16 ਅਗਸਤ (ਪੱਤਰ ਪ੍ਰੇਰਕ) - ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਤੇ ਪੁਲਿਸ ਦੀ ਮੁਸਤੈਦੀ ਦੇ ਨਾਲ ਇਕ ਵੱਡਾ ਗੈਂਗਵਾਰ ਟਲ ਗਿਆ ਹੈ। ਇਸ...

Ad Position 21
No active advertisement
ਅਜੀਤ ਡੈਸਕ 16-08-2025

ਛੇਹਰਟਾ (ਅੰਮ੍ਰਿਤਸਰ),16 ਅਗਸਤ (ਪੱਤਰ ਪ੍ਰੇਰਕ) - ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਤੇ ਪੁਲਿਸ ਦੀ ਮੁਸਤੈਦੀ ਦੇ ਨਾਲ ਇਕ ਵੱਡਾ ਗੈਂਗਵਾਰ ਟਲ ਗਿਆ ਹੈ। ਇਸ ਸਬੰਧੀ ਡੀਸੀਪੀ ਐਚਪੀਐਸ ਸੰਧੂ ਤੇ ਏਸੀਪੀ ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਧੱਕਾ ਕਲੋਨੀ ਵਿਖੇ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚ ਫਾਇਰਿੰਗ ਹੋਈ ਹੈ, ਜਿਸ ਨਾਲ 2 ਨੌਜਵਾਨ ਜ਼ਖ਼ਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੂੰ ਮੌਕੇ 'ਤੇ ਪਹੁੰਚਦਾ ਵੇਖ ਕੇ ਨਿਕਲ ਚਾਹਲ ਉਰਫ ਗਵਾਲਾ ਨਾਮ ਦੇ ਗੈਂਗਸਟਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਨਿਖਿਲ ਚਾਹਲ ਨੇ ਪੁਲਿਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਨਿਕਲ ਚਾਹਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਿਕਲ ਚਾਹਿਲ ਉੱਪਰ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ 2 ਮਾਮਲੇ ਦਰਜ ਹਨ ਤੇ ਜਿਨ੍ਹਾਂ ਵਿਚੋਂ ਉਹ ਭਗੋੜਾ ਸੀ।ਪੁਲਿਸ ਨੇ ਮੌਕੇ ਤੋਂ ਇਕ 30 ਬੋਰ ਦਾ ਪਿਸਤੌਲ ਤੇ 6 ਖੋਲ ਬਰਾਮਦ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ 'ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਕੀਤਾ ਧੰਨਵਾਦ...
Ad Position 24