16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚਾਂਦਪੁਰਾ ਬੰਨ੍ਹ ਕੋਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ

ਬਰੇਟਾ (ਮਾਨਸਾ), 1 ਸਤੰਬਰ (ਜੀਵਨ ਸ਼ਰਮਾ)-ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋ ਰਹੀ ਲਗਾਤਾਰ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਬਰੇਟਾ (ਮਾਨਸਾ), 1 ਸਤੰਬਰ (ਜੀਵਨ ਸ਼ਰਮਾ)-ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਚਾਂਦਪੁਰਾ ਕੋਲ ਦੀ ਗੁਜ਼ਰਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧ ਕੇ ਸਾਢੇ 6 ਫੁੱਟ ’ਤੇ ਚਲਾ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ ਹੈ। ਘੱਗਰ ’ਤੇ ਬਣੇ ਸਾਈਫ਼ਨ ਦੇ 21 ਦਰਵਾਜ਼ਿਆਂ ਵਿਚ ਪਾਣੀ ਦਾ ਪੱਧਰ 10 ਫੁੱਟ 'ਤੇ ਚਲਾ ਜਾਂਦਾ ਹੈ ਤਾਂ ਇਹ ਪਾਣੀ ਫੈਲ ਕੇ ਇਸ ਖੇਤਰ ਨੂੰ ਬਚਾਉਣ ਵਾਲੇ 7 ਕਿਲੋਮੀਟਰ ਲੰਬੇ ਬੰਨ੍ਹ ਨਾਲ ਲੱਗ ਜਾਂਦਾ ਹੈ, ਜਿਸ ਨਾਲ ਚਾਂਦਪੁਰਾ ਪਿੰਡ ਦੀ ਸੈਂਕੜੇ ਏਕੜ ਫ਼ਸਲ ਮਾਰ ਹੇਠ ਆ ਜਾਂਦੀ ਹੈ। ਸਾਲ 2010 ਵਿਚ ਪਾਣੀ ਦਾ ਪੱਧਰ 10 ਫੁੱਟ 'ਤੇ ਪਹੁੰਚਣ ਕਾਰਨ ਪਾਣੀ ਨੇ ਚਾਂਦਪੁਰਾ ’ਚ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ। ਜੇਕਰ ਬਾਰਿਸ਼ਾਂ ਦਾ ਦੌਰ ਹਿਮਾਚਲ ਪ੍ਰਦੇਸ਼ ਅੰਦਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਵੱਡੇ ਖ਼ਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਹੱਥ ਲੱਗਾ ਸੁਰਾਗ, ਕੁਝ ਪੈਸਿਆਂ ਕਰਕੇ ਪ੍ਰਵਾਸੀ ਦਾ ਕਤਲ, ਲਾਸ਼ ਨੂੰ ਕੱਢਣ ਲਈ ਜੇ.ਸੀ.ਬੀ. ਲਿਆਂਦੀ ਅਗਲੀ ਖ਼ਬਰ ਵੱਖ-ਵੱਖ ਸੂਬਿਆਂ 'ਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ ਪੂਰੀਆਂ ਕੋਸ਼ਿਸ਼ਾਂ
Ad Position 24