23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਤਲੁਜ ਦਰਿਆ ਦੀ ਪਿੰਡ ਫੱਸਿਆ ਕੋਲ ਜ਼ਬਰਦਸਤ ਮਾਰ, ਤੇਜ਼ੀ ਨਾਲ ਵੱਧ ਰਿਹਾ ਪਾੜ

ਮਾਛੀਵਾੜਾ ਸਾਹਿਬ, 1 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ ਕੁਝ ਦੂਰੀ ਉਤੇ ਪੈਂਦੇ ਬੇਟ...

Ad Position 21
No active advertisement
ਅਜੀਤ ਡੈਸਕ 01-09-2025

ਮਾਛੀਵਾੜਾ ਸਾਹਿਬ, 1 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ ਕੁਝ ਦੂਰੀ ਉਤੇ ਪੈਂਦੇ ਬੇਟ ਖੇਤਰ ਵਿਚ ਜਾਣੇ ਜਾਂਦੇ ਬਾਬਾ ਫਲਾਹੀ ਵਾਲਾ ਚੌਕ ਤੋਂ ਪਿੰਡ ਫੱਸਿਆ ਕੋਲ ਵਗਦੇ ਸਤਲੁਜ ਦਰਿਆ ਦਾ ਬੇਹੱਦ ਡਰਾਉਣਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਇਸ ਮੌਕੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਪਾਣੀ ਦੇ ਬੇਹੱਦ ਤੇਜ਼ ਵਹਾਅ ਕਰਕੇ ਉਸ ਜਗ੍ਹਾ ਤੋਂ ਪਾੜ ਪੈ ਸਕਦਾ ਹੈ। ਹਾਲਾਂਕਿ ਇਹ ਪਾੜ 31 ਅਗਸਤ ਤੋਂ ਸ਼ੁਰੂ ਹੋ ਗਿਆ ਸੀ ਤੇ ਜਿਹੜਾ ਹੁਣ ਤੱਕ ਲਗਾਤਾਰ ਵਧਦਾ ਜਾ ਰਿਹਾ ਹੈ।

ਪਿੰਡ ਮੰਡ ਫੱਸਿਆ ਦੇ ਸਰਪੰਚ ਕੁਲਦੀਪ ਸਿੰਘ ਬੰਟੀ ਨੇ ਦੱਸਿਆ ਕਿ ਫਿਲਹਾਲ ਪ੍ਰਸ਼ਾਸਨ ਨੇ ਸਿੰਗਲ ਫੋਕ ਲੇਨ ਭੇਜੀ ਤੇ ਜਿਸ ਵਿਚ ਕੁਝ ਮਿੰਟਾਂ ਵਿਚ ਤੇਲ ਖਤਮ ਹੋ ਗਿਆ ਤੇ ਪਿੰਡ ਵਾਸੀਆਂ ਨੇ ਖੁਦ ਆਪਣੀ ਜੇਬ ਵਿਚੋਂ ਪੈਸੇ ਦੇ ਕੇ ਤੇਲ ਪਵਾਇਆ ਪਰ ਇਸ ਮੌਕੇ ਪ੍ਰਸ਼ਾਸਨ ਦੀ ਬਜਾਏ ਪਿੰਡ ਵਾਸੀਆਂ ਦਾ ਆਪਸੀ ਸਹਿਯੋਗ ਲਗਾਤਾਰ ਨਜ਼ਰ ਆ ਰਿਹਾ ਹੈ ਪਰ ਜੇਕਰ ਇਹ ਪਾੜ ਪੈ ਗਿਆ ਤਾਂ ਹੋ ਸਕਦਾ ਹੈ ਕਿ ਬੇਟ ਖੇਤਰ ਦੇ ਕਈ ਦਰਜਨ ਪਿੰਡਾਂ ਦੇ ਨਾਲ-ਨਾਲ ਮਾਛੀਵਾੜਾ ਇਲਾਕੇ ਤੱਕ ਵੀ ਪਾਣੀ ਆ ਸਕਦਾ ਹੈ। ਤਾਜ਼ਾ ਜਾਣਕਾਰੀ ਤੱਕ ਇਹ ਪਾੜ ਲਗਾਤਾਰ ਵੱਧ ਰਿਹਾ ਹੈ ਤੇ ਪਿੰਡ ਵਾਸੀਆਂ ਹਫੜਾ-ਦਫੜੀ ਵਿਚ ਬਚਾਅ ਲਈ ਜ਼ੋਰ ਲਗਾ ਰਹੇ ਹਨ। 

Ad Position 22
No active advertisement
ਪਿਛਲੀ ਖ਼ਬਰ ਜਲੰਧਰ 'ਚ ਮੀਂਹ ਦੌਰਾਨ ਡੀ.ਸੀ. ਹਿਮਾਂਸ਼ੂ ਅਗਰਵਾਲ ਵਲੋਂ ਅਹਿਮ ਜਾਣਕਾਰੀ ਅਗਲੀ ਖ਼ਬਰ ਪੁਲਿਸ ਹੱਥ ਲੱਗਾ ਸੁਰਾਗ, ਕੁਝ ਪੈਸਿਆਂ ਕਰਕੇ ਪ੍ਰਵਾਸੀ ਦਾ ਕਤਲ, ਲਾਸ਼ ਨੂੰ ਕੱਢਣ ਲਈ ਜੇ.ਸੀ.ਬੀ. ਲਿਆਂਦੀ
Ad Position 24