16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡੇਰਾ ਬਾਬਾ ਹੱਕਤਾਲਾ ਵਿਖੇ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ

ਸਰਦੂਲਗੜ੍ਹ 2 ਸਤੰਬਰ (ਜੀ.ਐਮ. ਅਰੋੜਾ)-ਸਰਦੂਲਗੜ੍ਹ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਘੱਗਰ ਕਿਨਾਰੇ ਸਰਦੂਲਗੜ੍ਹ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2025

ਸਰਦੂਲਗੜ੍ਹ 2 ਸਤੰਬਰ (ਜੀ.ਐਮ. ਅਰੋੜਾ)-ਸਰਦੂਲਗੜ੍ਹ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਘੱਗਰ ਕਿਨਾਰੇ ਸਰਦੂਲਗੜ੍ਹ ਇਲਾਕੇ ਦੀ ਸ਼ਰਧਾ ਦਾ ਕੇਂਦਰ ਡੇਰਾ ਬਾਬਾ ਹੱਕਤਾਲਾ ਵਿਖੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਡੇਰਾ ਬਾਬਾ ਹੱਕਤਾਲਾ ਵਿਖੇ ਰੱਖੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪਹੁੰਚੇ ਹੋਏ ਸੰਤ ਮਹਾਪੁਰਖਾਂ ਵਲੋਂ ਪ੍ਰਵਚਨਾਂ ਰਾਹੀਂ ਭਗਵਾਨ ਸ੍ਰੀ ਚੰਦਰ ਜੀ ਦੀ ਜੀਵਨੀ ਉਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਦੱਸੇ ਰਸਤਿਆਂ ਉਤੇ ਚੱਲਣ ਦੀ ਅਪੀਲ ਕੀਤੀ।

ਜਨਮ ਦਿਹਾੜੇ ਮੌਕੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰੂ ਦਾ ਲੰਗਰ ਛਕਿਆ। ਇਸ ਮੌਕੇ ਮਹੰਤ ਰਤਨ ਦਾਸ ਜੀ, ਮਹੰਤ ਲਛਮਣ ਮੁਨੀ ਜੀ, ਮਹੰਤ ਕੇਸਰ ਦਾਸ ਜੀ, ਸੰਤ ਸੀਤਾ ਰਾਮ ਜੀ, ਸੰਤ ਲਾਲ ਦਾਸ ਜੀ ਅਤੇ ਹੋਰ ਸਿਆਸੀ ਤੇ ਗੈਰ-ਸਿਆਸੀ ਸਮਾਜ ਸੇਵੀ ਤੋਂ ਇਲਾਵਾ ਪਹੁੰਚੀਆਂ ਇਲਾਕੇ ਵਿਚੋਂ ਸੰਗਤਾਂ ਦਾ ਡੇਰਾ ਮੁਖੀ ਮਹੰਤ ਕੇਵਲ ਦਾਸ ਜੀ ਨੇ ਧੰਨਵਾਦ ਕਰਦਿਆਂ ਸੰਤ ਮਹਾਪੁਰਖਾਂ ਤੇ ਸੇਵਾਦਾਰਾਂ ਨੂੰ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਤਸਵੀਰ ਭੇਟ ਕਰਦਿਆਂ ਸਨਮਾਨਿਤ ਕੀਤਾ ਤੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਸ ਜਨਮ ਦਿਹਾੜੇ ਮੌਕੇ ਸੇਵਾ ਕੀਤੀ ਹੈ, ਉਨ੍ਹਾਂ ਉਤੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਜ਼ਰੂਰ ਮਿਹਰ ਕਰਨਗੇ। 

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਟੀਮ ਨਾਲ ਪੁੱਜੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਲੀ ਖ਼ਬਰ ਮੌਸਮ ਦੇ ਮੱਦੇਨਜ਼ਰ ਯੂ.ਟੀ. ਚੰਡੀਗੜ੍ਹ ਦੇ ਸਾਰੇ ਸਕੂਲ ਕੱਲ੍ਹ ਰਹਿਣਗੇ ਬੰਦ
Ad Position 24