16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਕਾਰ ਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ - ਡੀ. ਸੀ.

ਕਾਲਾ ਸੰਘਿਆਂ, 2 ਸਤੰਬਰ (ਬਲਜੀਤ ਸਿੰਘ ਸੰਘਾ)-ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਹਰ ਪਾਸੇ ਤਬਾਹੀ...

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 02-09-2025

ਕਾਲਾ ਸੰਘਿਆਂ, 2 ਸਤੰਬਰ (ਬਲਜੀਤ ਸਿੰਘ ਸੰਘਾ)-ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ। ਤੇਜ਼ ਮੀਂਹ ਕਾਰਨ ਸਥਾਨਕ ਕਸਬੇ ਤੋਂ ਸੁਲਤਾਨਪੁਰ ਲੋਧੀ ਜਾਂਦੀ ਮੁੱਖ ਸੜਕ ਪਿੰਡ ਸੰਧੂ ਚੱਠਾ ਨੇੜਿਓਂ ਪੂਰੀ ਤਰ੍ਹਾਂ ਰੁੜ੍ਹ ਗਈ ਹੈ, ਜਿਸ ਕਾਰਨ ਇਥੋਂ ਆਵਾਜਾਈ ਵੀ ਬੰਦ ਹੋ ਗਈ। ਇਸ ਸੜਕ ਦੇ ਟੁੱਟਣ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਐਸ. ਡੀ. ਐਮ. ਇਰਵਿਨ ਕੌਰ ਅਤੇ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਨੇ ਮੌਕੇ ਦਾ ਜਾਇਜ਼ਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਇਹ ਕੁਦਰਤ ਦੀ ਕਰੋਪੀ ਦਾ ਸਭ ਨੂੰ ਰਲ-ਮਿਲ ਕੇ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ। ਉਨ੍ਹਾਂ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਿਵੇਂ ਹੀ ਮੀਂਹ ਦੇ ਪਾਣੀ ਦਾ ਵਹਾਅ ਰੁਕਦਾ ਹੈ, ਇਹ ਸੜਕ ਪਹਿਲ ਦੇ ਆਧਾਰ ਉਤੇ ਬਣਾਈ ਜਾਵੇਗੀ। ਉਨ੍ਹਾਂ ਲੋੜਵੰਦ ਲੋਕਾਂ ਨੂੰ 16 ਤਰਪਾਲਾਂ ਮੌਕੇ ਉਤੇ ਵੰਡੀਆਂ। ਹੋਰ ਤਰਪਾਲਾਂ ਵੀ ਭੇਜਣ ਦਾ ਐਲਾਨ ਕੀਤਾ। ਇਸ ਦੌਰਾਨ ਐਸ. ਡੀ. ਐਮ. ਇਰਵਿਨ ਕੌਰ, ਕਰਮਵੀਰ ਸਿੰਘ ਚੰਦੀ ਹਲਕਾ ਇੰਚਾਰਜ 'ਆਪ', ਕਿਸਾਨ ਵਿੰਗ ਦੇ ਆਗੂ ਨਰਿੰਦਰ ਸਿੰਘ ਸੰਘਾ, ਡਾ. ਸੁਰਜੀਤ ਸਿੰਘ ਖੁਸਰੋਪੁਰ, ਪਰਮਜੀਤ ਸਿੰਘ ਖਾਲਸਾ, ਪਿੰਡ ਸੰਧੂ ਚੱਠਾ ਦੇ ਸਰਪੰਚ ਡਾ. ਸਤਪਾਲ ਮੰਗੀ, ਲਹਿੰਬਰ ਸਿੰਘ ਢਿਲੋਂ, ਸਰਬਜੀਤ ਸਿੰਘ ਸੰਧੂ, ਰਾਜੀਵ ਕੁਮਾਰ, ਨਿੱਕੂ ਆਧੀ, ਨੂਰਾ ਨਾਹਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ, ਜ਼ਮੀਨ ਖਿਸਕੀ, ਅੱਧੀ ਦਰਜਨ ਲੋਕ ਲਾਪਤਾ, 2 ਲਾਸ਼ਾਂ ਬਰਾਮਦ ਅਗਲੀ ਖ਼ਬਰ ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਰਿਹਾ ਠੱਪ, ਆਵਾਜਾਈ ਹੋਈ ਪ੍ਰਭਾਵਿਤ
Ad Position 24