ਅਜਨਾਲਾ, ਰਮਦਾਸ, ਗੱਗੋਮਾਹਲ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਦੇ ਖੇਤਰ ਵਿਚ 28 ਅਗਸਤ ਨੂੰ ਆਏ ਹੜ੍ਹਾਂ ਕਾਰਨ ਰਮਦਾਸ ਦਾ ਬਿਜਲੀ ਘਰ ਵੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਸੀ, ਜਿਸ ਕਾਰਨ ਇਸ ਖੇਤਰ ਦੀ ਬਿਜਲੀ ਸਪਲਾਈ ਉਸੇ ਦਿਨ ਤੋਂ ਬੰਦ ਸੀ I ਰਮਦਾਸ ਖੇਤਰ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਾਵਰਕਾਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਅੱਜ ਬਿਜਲੀ ਘਰ ਰਮਦਾਸ ਦੀ ਸਪਲਾਈ ਮੁੜ ਚਾਲੂ ਹੋ ਗਈ ਹੈ। ਆਸ ਹੈ ਕਿ ਅੱਜ ਸ਼ਾਮ ਤੱਕ ਰਮਦਾਸ ਸ਼ਹਿਰ ਅੰਦਰ ਵੀ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਪਾਵਰਕਾਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਰਮਦਾਸ ਬਿਜਲੀ ਘਰ ਦੀ ਬਿਜਲੀ ਸਪਲਾਈ ਹੋਈ ਬਹਾਲ
ਅਜਨਾਲਾ, ਰਮਦਾਸ, ਗੱਗੋਮਾਹਲ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ...
ਅਜੀਤ ਡੈਸਕ
03-09-2025