18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਚਾਂਦਪੁਰ ਰੁੜ੍ਹਕੀ, ਭੋਲੇਵਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ

ਨਵਾਂਸ਼ਹਿਰ, ਪੋਜੇਵਾਲ ਸਰਾਂ, 3 ਸਤੰਬਰ (ਬੂਥਗੜ੍ਹੀਆ)-ਪਿਛਲੇ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਸਰਹੱਦੀ...

Ad Position 21
No active advertisement
ਅਜੀਤ ਡੈਸਕ 03-09-2025

ਨਵਾਂਸ਼ਹਿਰ, ਪੋਜੇਵਾਲ ਸਰਾਂ, 3 ਸਤੰਬਰ (ਬੂਥਗੜ੍ਹੀਆ)-ਪਿਛਲੇ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਸਰਹੱਦੀ ਇਲਾਕੇ ਦੇ ਪਿੰਡਾਂ ਵਿਚ ਪਿੰਡ ਵਾਸੀਆਂ ਦਾ ਬਹੁਤ ਮੰਦਾ ਹਾਲ ਹੋ ਰਿਹਾ ਹੈ, ਜਿਸ ਤਹਿਤ ਧੰਨ ਧੰਨ ਬਾਬਾ ਗੁਰਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਂਦਪੁਰ ਰੁੜ੍ਹਕੀ, ਸਮੂਹ ਨਗਰ ਨੌਜਵਾਨ ਸਭਾ ਐਨ. ਆਰ. ਆਈ. ਭਰਾਵਾਂ ਚਾਂਦਪੁਰ ਰੁੜ੍ਹਕੀ, ਚਾਂਦਪੁਰ ਰੁੜ੍ਹਕੀ ਖੁਰਦ, ਭੋਲੇਵਾਲ ਦੇ ਸਮੂਹ ਨਗਰ ਵਲੋਂ ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ-ਪਿੰਡ ਤੋਂ ਵੱਖ-ਵੱਖ ਕਿਸਮ ਦੇ ਰਾਸ਼ਨਾਂ ਦੀ ਰਾਹਤ ਸਮੱਗਰੀ ਸਰਹੱਦੀ ਹਲਕੇ ਦੇ ਨੁਕਸਾਨ ਹੋਏ ਲੋਕਾਂ ਨੂੰ ਭੇਜੀ ਗਈ। ਪਿੰਡਾਂ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਹੋਰ ਮੈਡੀਕਲ ਸਹੂਲਤਾਂ ਦਵਾਈਆਂ ਤੇ ਲੋੜੀਂਦਾ ਸਾਮਾਨ ਵੀ ਮਦਦ ਲਈ ਭੇਜਿਆ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ ਰਿੰਕੂ ਚਾਂਦਪੁਰੀ, ਸਰਪੰਚ ਜਤਿੰਦਰ ਸਿੰਘ ਜਿੰਦੂ ਵਲੋਂ ਜਾਣਕਾਰੀ ਦਿੱਤੀ ਗਈ।

 

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਤੇ ਐੱਸ. ਐੱਸ. ਪੀ. ਬਰਨਾਲਾ ਵਲੋਂ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਭਾਈ ਮਨੀ ਸਿੰਘ ਖਾਲਸਾ ਕਾਲਜ ਵਲੋਂ ਬੇਘਰੇ ਲੋਕਾਂ ਲਈ ਮਦਦ ਦੀ ਪੇਸ਼ਕਸ਼
Ad Position 24