27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵਿਧਾਇਕ ਜਗਦੀਪ ਕੰਬੋਜ ਗੋਲਡੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੀਡ ਲੈ ਕੇ ਪੁੱਜੇ

ਮੰਡੀ ਲਾਧੂਕਾ, 6 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ...

Ad Position 21
No active advertisement
ਅਜੀਤ ਡੈਸਕ 06-09-2025

ਮੰਡੀ ਲਾਧੂਕਾ, 6 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਖੁਦ ਟਰੈਕਟਰ ਚਲਾ ਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਢਾਣੀ ਨੱਥੀ ਸਿੰਘ ਪਸ਼ੂਆਂ ਲਈ ਫੀਡ ਲੈ ਕੇ ਪਹੁੰਚੇ। ਇਸ ਮੌਕੇ ਜਿਥੇ ਪਿੰਡ ਵਾਸੀਆਂ ਦਾ ਹਾਲ ਜਾਣਿਆ, ਉਥੇ ਪਿੰਡ ਵਾਸੀਆਂ ਦੇ ਇਸ ਹੌਸਲੇ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਤੇ ਮੈਂ ਅੱਜ ਇਥੇ ਇਨ੍ਹਾਂ ਲੋਕਾਂ ਕਰਕੇ ਖੜ੍ਹਾ ਹਾਂ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਾਂ। ਫੀਡ, ਰਾਸ਼ਨ ਤੇ ਤਰਪਾਲਾਂ ਤਾਂ ਉਹ ਮੁਹੱਈਆਂ ਕਰਵਾ ਹੀ ਰਹੇ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਈਆਂ ਜਾਣ ਜੋ ਕਿ ਇਨ੍ਹਾਂ ਦੀ ਅਹਿਮ ਮੰਗ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਪਾਣੀ ਦੀ ਇਸ ਕੁਦਰਤੀ ਕਰੋਪੀ ਦੀ ਸਾਡੇ ਹਲਕੇ ਵਿਚ ਮਾਰ ਹੋਈ ਹੈ, ਉਹ ਲਗਾਤਾਰ ਹਲਕੇ ਦੇ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦਾ ਹਾਲ ਜਾਣ ਰਹੇ ਹਨ।

ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਐਮ.ਐੱਲ.ਏ. ਸਾਡੇ ਪਿੰਡ ਦੇ ਮੇਨ ਗੇਟ ਬੀ.ਐੱਸ.ਐਫ. ਚੌਕੀ ਨੱਥਾ ਸਿੰਘ ਢਾਣੀ ਪੁੱਜੇ ਤੇ ਲਛਮਣ ਨਹਿਰ ਰਾਹੀਂ ਢੰਡੀ ਕਦੀਮ, ਫੂਲੇ ਵਾਲਾ, ਪੀਰੇ ਕਾ, ਪ੍ਰਭਾਤ ਸਿੰਘ ਵਾਲਾ ਆਦਿ ਪਿੰਡਾਂ ਵਿਚ ਹੋਈਆਂ ਫਸਲਾਂ ਦਾ ਖਰਾਬਾ ਦੇਖਿਆ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਨੂੰ ਖਰਾਬ ਫਸਲਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਜਿਥੇ ਪੰਜਾਬ ਸਰਕਾਰ ਵਲੋਂ ਲਈ ਜਾ ਰਹੀ ਸਾਰ ਤੇ ਰਾਸ਼ਨ ਸਮੱਗਰੀ ਵੰਡ ਦੀ ਸ਼ਲਾਘਾ ਕੀਤੀ, ਉਥੇ ਹੀ ਕੇਂਦਰ ਸਰਕਾਰ ਤੋਂ ਬਾਰਡਰ ਏਰੀਏ ਦੇ ਲੋਕਾਂ ਦੀ ਸਾਰ ਲੈਣ ਦੀ ਗੱਲ ਕਹੀ। 

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਹਵਾਈ ਅੱਡਾ ਰਾਜਾਸਾਂਸੀ ਮਾਰਗ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਅਗਲੀ ਖ਼ਬਰ ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਵਲੋਂ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਨੁਕਸਾਨ ਦਾ ਜਾਇਜ਼ਾ
Ad Position 24