27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਫੂਡ ਕਮਿਸ਼ਨ ਦੇ ਚੇਅਰਮੈਨ ਤੇ ਟੀਮ ਜਸਵਿੰਦਰ ਭੱਲਾ ਨੇ ਮੰਡ ਬਾਊਪੁਰ ਵਿਖੇ ਰਾਹਤ ਸਮੱਗਰੀ ਵੰਡੀ

ਸੁਲਤਾਨਪੁਰ ਲੋਧੀ, 6 ਸਤੰਬਰ (ਥਿੰਦ)-ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ...

Ad Position 21
No active advertisement
ਅਜੀਤ ਡੈਸਕ 06-09-2025

ਸੁਲਤਾਨਪੁਰ ਲੋਧੀ, 6 ਸਤੰਬਰ (ਥਿੰਦ)-ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਉੱਘੇ ਕਾਮੇਡੀਅਨ ਤੇ ਅਦਾਕਾਰ ਸਵ. ਜਸਵਿੰਦਰ ਭੱਲਾ ਦੀ ਟੀਮ ਨੇ ਮੰਡ ਬਾਊਪੁਰ ਵਿਖੇ ਹੜ੍ਹ ਪੀੜਤਾਂ ਦੇ ਘਰਾਂ ਵਿਚ ਪਹੁੰਚ ਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਟੀਮ ਵਿਚ ਸ਼ਾਮਿਲ ਪੰਜਾਬ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਤੇ ਉੱਘੇ ਅਦਾਕਾਰ ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਤੇ ਉੱਘੇ ਅਦਾਕਾਰ ਪੁਖਰਾਜ ਭੱਲਾ, ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ-ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ, ਸੁਸ਼ੀਲ ਸ਼ਰਮਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਨਵਦੀਪ ਸਿੰਘ ਸੂਜੋਕਾਲੀਆ ਤੇ ਹੋਰ ਮੈਂਬਰਾਂ ਨੇ ਇਨ੍ਹਾਂ ਦੋਵਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ, ਬਰੈੱਡ ਤੇ ਦਵਾਈਆਂ ਤਕਸੀਮ ਕੀਤੀਆਂ।

ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਅਗਲੀ ਕਣਕ ਦੀ ਫ਼ਸਲ ਦੀ ਬੀਜਾਈ ਲਈ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਅਗਲੇ ਦੋ ਮਹੀਨਿਆਂ ਲਈ ਪ੍ਰਬੰਧ ਕੀਤਾ ਜਾਵੇ। ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਅਗਲੇ ਮਹੀਨੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਪਸ਼ੂਆਂ ਲਈ ਲੋੜੀਂਦੀ ਖ਼ੁਰਾਕ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਫੂਡ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਲੋਕਾਂ ਦੀ ਹੋਰ ਕੋਈ ਮੁਸ਼ਕਿਲ ਹੋਵੇ ਤਾਂ ਡਾ. ਜਸਵਿੰਦਰ ਭੱਲਾ ਦੀ ਟੀਮ ਦੇ ਧਿਆਨ ਵਿਚ ਲਿਆਂਦੀ ਜਾਵੇ। ਇਸ ਦੌਰਾਨ ਐਸ. ਡੀ. ਐਮ. ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਰਾਜ ਸ਼ੇਰ ਸਿੰਘ ਛੀਨਾ ਜਨਰਲ ਮੈਨੇਜਰ ਫੀਡ ਪਲਾਂਟ ਕਪੂਰਥਲਾ, ਜ਼ਿਲ੍ਹਾ ਮੈਨੇਜਰ ਸੌਰਵ ਗਰਗ ਤੇ ਹੋਰ ਪ੍ਰਮੁੱਖ ਵਿਅਕਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਹਾਕੀ ਏਸ਼ੀਆ ਕੱਪ 2025: ਭਾਰਤੀ ਹਾਕੀ ਟੀਮ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ 'ਚ ਪੁੱਜੀ ਅਗਲੀ ਖ਼ਬਰ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪੁੱਜੇ ਸਿੱਧ ਬਾਬਾ ਸੋਢਲ ਮੇਲੇ
Ad Position 24