27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਜ਼ੁਰਗ ਔਰਤ ਦੇ ਘਰ ’ਚੋਂ 30 ਤੋਲੇ ਸੋਨਾ, ਥਾਰ ਗੱਡੀ ਤੇ ਹੋਰ ਕੀਮਤੀ ਸਮਾਨ ਚੋਰੀ

ਭਵਾਨੀਗੜ੍ਹ (ਸੰਗਰੂਰ), 06 ਸਤੰਬਰ (ਲਖਵਿੰਦਰ ਪਾਲ ਗਰਗ) - ਪਿੰਡ ਮਾਝੀ ਵਿਖੇ ਚੋਰਾਂ ਵਲੋਂ ਇਕ ਬਜ਼ੁਰਗ ਔਰਤ ਦੇ ਘਰ ਵਿਚੋਂ 30 ਤੋਲੇ ਸੋਨੇ ਦੇ ਗਹਿਣੇ, ਇਕ ਥਾਰ ਗੱਡੀ ਤੋਂ ਇਲਾਵਾ ਕੀਮਤੀ ਸਮਾਨ...

Ad Position 21
No active advertisement
ਅਜੀਤ ਡੈਸਕ 06-09-2025

 ਭਵਾਨੀਗੜ੍ਹ (ਸੰਗਰੂਰ), 06 ਸਤੰਬਰ (ਲਖਵਿੰਦਰ ਪਾਲ ਗਰਗ) - ਪਿੰਡ ਮਾਝੀ ਵਿਖੇ ਚੋਰਾਂ ਵਲੋਂ ਇਕ ਬਜ਼ੁਰਗ ਔਰਤ ਦੇ ਘਰ ਵਿਚੋਂ 30 ਤੋਲੇ ਸੋਨੇ ਦੇ ਗਹਿਣੇ, ਇਕ ਥਾਰ ਗੱਡੀ ਤੋਂ ਇਲਾਵਾ ਕੀਮਤੀ ਸਮਾਨ ਸਮੇਤ 10 ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਸੰਬੰਧੀ ਮਨਜੀਤ ਕੌਰ ਪਤਨੀ ਸਵ: ਰਘਵੀਰ ਸਿੰਘ ਵਾਸੀ ਪਿੰਡ ਮਾਝੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਮਾਝੀ ਵਿਖੇ ਘਰ ’ਚ ਇਕੱਲੀ ਹੀ ਰਹਿੰਦੀ ਹੈ, ਉਸ ਦਾ ਲੜਕਾ ਤੇ ਨੂੰਹ ਕੈਨੇਡਾ ਵਿਖੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਪੇਕੇ ਪਰਿਵਾਰ ਕੋਲ ਗਈ ਹੋਈ ਸੀ ਤੇ ਅੱਜ ਦੇਰ ਸ਼ਾਮ ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਪਿਆ ਸੀ। ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਖੜ੍ਹੀ ਥਾਰ ਗੱਡੀ ਗਾਇਬ ਸੀ ਤੇ ਘਰ ਦੇ ਕਮਰਿਆ ਅੰਦਰ ਪਇਆ ਸਮਾਨ ਖਿਲਰਿਆ ਹੋਇਆ ਸੀ। ਘਰ ਦੀਆਂ ਅਲਮਾਰੀਆ ਤੇ ਬੈੱਡ ਵਗੈਰਾ ਦੀ ਚੋਰਾਂ ਵਲੋਂ ਭੰਨ ਤੋੜ ਕੀਤੀ ਹੋਈ ਸੀ। ਜਦੋਂ ਉਸ ਨੇ ਆਪਣੇ ਘਰ ਦਾ ਸਮਾਨ ਵਗੈਰਾ ਚੈੱਕ ਕੀਤਾ ਤਾਂ ਉਸ ਨੇ ਦੇਖਿਆ ਕਿ ਚੋਰ ਉਸ ਦੇ ਘਰ ਵਿਚੋਂ 30 ਤੋਲੇ ਸੋਨਾ, ਇਕ ਐਲ.ਸੀ.ਡੀ., ਇਕ ਮਾਈਕਰੋਵੇਵ ਤੋਂ ਇਲਾਵਾ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਜਾ ਚੁੱਕੇ ਸਨ, ਜਿਸ ਨਾਲ ਉਸ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ। ਇਸ ਘਟਨਾ ਸੰਬੰਧੀ ਉਸ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਪਿੰਡ ’ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਪੁਲਿਸ ਵਲੋਂ ਚੈੱਕ ਕੀਤਾ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 9 ਨੂੰ ਕਰਨਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਉੱਤਰਕਾਸ਼ੀ ਜ਼ਿਲ੍ਹੇ ਦੇ ਨੌਗਾਓਂ ਖੇਤਰ 'ਚ ਬੱਦਲ ਫੱਟਿਆ
Ad Position 24