29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

ਸੱਪ ਲੜਨ ਕਾਰਨ ਲੜਕੇ ਦੀ ਮੌਤ

ਓਠੀਆਂ, ਅੰਮ੍ਰਿਤਸਰ, 10 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਅਧੀਨ ਓਠੀਆਂ ਨਜ਼ਦੀਕ...

Ad Position 21
No active advertisement
ਅਜੀਤ ਡੈਸਕ 10-09-2025

ਓਠੀਆਂ, ਅੰਮ੍ਰਿਤਸਰ, 10 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਅਧੀਨ ਓਠੀਆਂ ਨਜ਼ਦੀਕ ਪੈਂਦੇ ਪਿੰਡ ਧਰਮਕੋਟ ਵਿਖੇ ਬੀਤੀ ਰਾਤ ਇਕ ਬੱਚੇ ਦੇ ਸੱਪ ਲੜਨ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਲਖਬੀਰ ਸਿੰਘ ਦਾ ਬੇਟਾ ਸੁਖਬੀਰ ਸਿੰਘ ਉਮਰ 9 ਕੁ ਸਾਲ ਕਮਰੇ ਵਿਚ ਸੁੱਤਾ ਪਿਆ ਸੀ, ਰਾਤ ਨੂੰ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਲਿਆ। ਸਵੇਰੇ ਉੱਠ ਕੇ ਜਦੋਂ ਉਸਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਸੁੱਜੀਆਂ ਤੇ ਮੂੰਹ ਵਿਚੋਂ ਲਾਲਾਂ ਵੱਗ ਰਹੀਆਂ ਸਨ ਤਾਂ ਉਸ ਨੂੰ ਅਸੀਂ ਤੁਰੰਤ ਇਲਾਜ ਲਈ ਅਜਨਾਲਾ ਹਸਪਤਾਲ ਵਿਚ ਲੈ ਗਏ, ਉਸ ਦੀ ਹਾਲਤ ਗੰਭੀਰ ਦੇਖ ਕੇ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ ਜਾਂਦਿਆਂ ਰਸਤੇ ਵਿਚ ਮੌਤ ਹੋ ਗਈ। 

Ad Position 22
No active advertisement
ਪਿਛਲੀ ਖ਼ਬਰ ਰਮਨ ਅਰੋੜਾ ਦਾ 3 ਦਿਨ ਦਾ ਹੋਰ ਵਧਿਆ ਰਿਮਾਂਡ ਅਗਲੀ ਖ਼ਬਰ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨਾਂ ਦਾ ਧਰਨਾ ਜ਼ਬਰਦਸਤੀ ਚੁਕਵਾਉਣ ਦੀ ਨਿਖੇਧੀ
Ad Position 24