06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ

ਕਪੂਰਥਲਾ, 13 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਕਾਂਜਲੀ ਨਜ਼ਦੀਕ ਟਰੱਕ ਵਲੋਂ ਮੋਟਰਸਾਈਕਲ ਨੂੰ...

Ad Position 21
No active advertisement
ਅਜੀਤ ਡੈਸਕ 13-09-2025

ਕਪੂਰਥਲਾ, 13 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਕਾਂਜਲੀ ਨਜ਼ਦੀਕ ਟਰੱਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਮੋਇਨ ਮੁਹੰਮਦ ਨੇ ਦੱਸਿਆ ਕਿ 108 ਐਂਬੂਲੈਂਸ ਸੜਕ ਹਾਦਸੇ ਵਿਚ ਜ਼ਖ਼ਮੀ ਸੁਰਜੀਤ ਤੇ ਅੰਮ੍ਰਿਤਪਾਲ ਸਿੰਘ ਵਾਸੀਆਨ ਝੱਲ ਠੀਕਰੀਵਾਲ ਨੂੰ ਲੈ ਕੇ ਆਏ। ਜਦੋਂ ਜ਼ਖਮੀਆਂ ਦੀ ਜਾਂਚ ਕੀਤੀ ਗਈ ਤਾਂ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਸਰੇ ਨੌਜਵਾਨ ਸੁਰਜੀਤ ਸਿੰਘ ਦਾ ਇਲਾਜ ਜਾਰੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਨੌਜਵਾਨ ਭੀਲਾ ਵਿਖੇ ਇਕ ਫ਼ੈਕਟਰੀ ਵਿਚ ਕੰਮ ਕਰਦੇ ਸਨ ਜੋ ਰਾਤ ਸਮੇਂ ਆਪਣੀ ਡਿਊਟੀ 'ਤੇ ਜਾ ਰਹੇ ਸਨ ਤਾਂ ਰਾਸਤੇ ਵਿਚ ਕਿਸੇ ਟਰੱਕ ਵਲੋਂ ਟੱਕਰ ਮਾਰ ਦਿੱਤੀ ਗਈ। ਡਿਊਟੀ ਡਾਕਟਰ ਨੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025-ਸ੍ਰੀ ਲੰਕਾ ਦੇ ਬੰਗਲਾਦੇਸ਼ ਖਿਲਾਫ 6 ਓਵਰਾਂ ਤੋਂ ਬਾਅਦ 55/1 ਅਗਲੀ ਖ਼ਬਰ ਏਸ਼ੀਆ ਕੱਪ 2025-ਸ੍ਰੀ ਲੰਕਾ ਦੇ ਬੰਗਲਾਦੇਸ਼ ਖਿਲਾਫ 2 ਓਵਰਾਂ ਤੋਂ ਬਾਅਦ 13/1
Ad Position 24