08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2025

ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 12 ਸਰਕਾਰੀ ਸਕੂਲ ਅਗਲੇ 2 ਦਿਨ ਬੰਦ ਰਹਿਣਗੇ-ਡੀ.ਸੀ

ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 12 ਸਰਕਾਰੀ ਸਕੂਲ 15 ਤੇ 16 ਸਤੰਬਰ ਨੂੰ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ...

Ad Position 21
No active advertisement
ਅਜੀਤ ਡੈਸਕ 14-09-2025

ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 12 ਸਰਕਾਰੀ ਸਕੂਲ 15 ਤੇ 16 ਸਤੰਬਰ ਨੂੰ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਅਗਲੇ 2 ਦਿਨ ਬੰਦ ਰਹਿਣਗੇ ਉਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ, ਮੰਡ ਇੰਦਰਪੁਰ, ਚੱਕੋਕੀ, ਹੁਸੈਨਪੁਰ, ਕੰਮੇਵਾਲ, ਆਹਲੀ ਖ਼ੁਰਦ, ਪ੍ਰਾਇਮਰੀ ਸਕੂਲ ਬਾਊਪੁਰ, ਮੁੱਲਾਕਾਲਾ, ਰਣਧੀਰਪੁਰ, ਮੰਡ ਸਰਦਾਰ ਸਾਹਿਬ ਵਾਲਾ, ਧੱਕੜਾਂ ਤੇ ਮੁਕਟਰਾਮ ਵਾਲਾ ਸ਼ਾਮਿਲ ਹਨ |

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ |

Ad Position 22
No active advertisement
ਪਿਛਲੀ ਖ਼ਬਰ ਸਟੇਸ਼ਨਾਂ ਦੀ ਚੋਣ ਨਾ ਕਰਾਉਣ ਕਾਰਨ ਪਦਉੱਨਤ ਲੈਕਚਰਾਰਾਂ ਵਿਚ ਰੋਸ ਦੀ ਲਹਿਰ ਅਗਲੀ ਖ਼ਬਰ ਏਸ਼ੀਆ ਕੱਪ ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਟਾਸ ਜਿੱਤ ਕੇ ਪਾਕਿਸਤਾਨ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
Ad Position 24