10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਧੌਲਾ ਕੂਆਂ ਕਾਰ ਹਾਦਸਾ: ਪੁਲਿਸ ਨੇ ਮਹਿਲਾ ਡਰਾਈਵਰ ਨੂੰ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ, 15 ਸਤੰਬਰ- ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੇ ਮਾਮਲੇ ਵਿਚ ਜਿਸ ਦੀ ਐਤਵਾਰ ਦੁਪਹਿਰ ਨੂੰ ਦਿੱਲੀ ਕੈਂਟ ਦੇ ਧੌਲਾ ਕੁਆਂ ਇਲਾਕੇ ਵਿਚ ਇਕ...

Ad Position 21
No active advertisement
ਅਜੀਤ ਡੈਸਕ 15-09-2025

ਨਵੀਂ ਦਿੱਲੀ, 15 ਸਤੰਬਰ- ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੇ ਮਾਮਲੇ ਵਿਚ ਜਿਸ ਦੀ ਐਤਵਾਰ ਦੁਪਹਿਰ ਨੂੰ ਦਿੱਲੀ ਕੈਂਟ ਦੇ ਧੌਲਾ ਕੁਆਂ ਇਲਾਕੇ ਵਿਚ ਇਕ ਬੀ.ਐਮ.ਡਬਲਯੂ ਕਾਰ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ, ਪੁਲਿਸ ਨੇ ਕਾਰ ਚਲਾਉਣ ਵਾਲੀ ਔਰਤ ਗਗਨਦੀਪ ਕੌਰ, ਜਿਸ ਦੀ ਉਮਰ ਕਰੀਬ 38 ਸਾਲ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਵਿਚ ਕਾਰ ਪਲਟਣ ਨਾਲ ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਗਗਨਦੀਪ ਅਤੇ ਉਸਦਾ ਪਤੀ ਪਰੀਕਸ਼ਿਤ ਮੱਕੜ ਵੀ ਜ਼ਖਮੀ ਹੋ ਗਏ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੋਸ਼ੀ ਔਰਤ ਤੋਂ ਪੁੱਛਗਿੱਛ ਕਰੇਗੀ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਅਰਬ-ਇਸਲਾਮਿਕ ਐਮਰਜੈਂਸੀ ਸੰਮੇਲਨ ਤੋਂ ਪਹਿਲਾਂ ਦੁਨੀਆ ਨੂੰ ਇਜ਼ਰਾਈਲ ਨੂੰ ਜਵਾਬਦੇਹ ਬਣਾਉਣ ਦੀ ਕਤਰ ਦੇ ਪ੍ਰਧਾਨ ਮੰਤਰੀ... ਅਗਲੀ ਖ਼ਬਰ ਮੋਹਿੰਦਰ ਸਿੰਘ ਕੇ.ਪੀ. ਨਾਲ ਦੁੱਖ ਸਾਂਝਾ ਕਰਨ ਪੁੱਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ
Ad Position 24