11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਅਲਬਰਟਾ ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸ ਅਤੇ ਆਈ. ਡੀ. ਕਾਰਡਾਂ ’ਚ ਬਦਲਾਅ ਦਾ ਐਲਾਨ

ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)- ਅਲਬਰਟਾ ਦੇ ਡਰਾਈਵਿੰਗ ਲਾਇਸੈਂਸਾਂ ਅਤੇ ਹੋਰ ਸੂਬਾਈ ਪਹਿਚਾਣ ਪੱਤਰਾਂ (ਆਈ. ਡੀ. ਕਾਰਡਾਂ) ’ਤੇ ਦੇਸ਼ ਦੀ ਨਾਗਰਿਕਤਾ ਦਾ ਨਿਸ਼ਾਨ....

Ad Position 21
No active advertisement
ਅਜੀਤ ਡੈਸਕ 16-09-2025

ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)- ਅਲਬਰਟਾ ਦੇ ਡਰਾਈਵਿੰਗ ਲਾਇਸੈਂਸਾਂ ਅਤੇ ਹੋਰ ਸੂਬਾਈ ਪਹਿਚਾਣ ਪੱਤਰਾਂ (ਆਈ. ਡੀ. ਕਾਰਡਾਂ) ’ਤੇ ਦੇਸ਼ ਦੀ ਨਾਗਰਿਕਤਾ ਦਾ ਨਿਸ਼ਾਨ ਲਗਾਇਆ ਜਾਵੇਗਾ। ਇਹ ਐਲਾਨ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਵਿਚ ਅਲਬਰਟਾ ਹੈਲਥ ਕੇਅਰ ਨੰਬਰ ਵੀ ਸ਼ਾਮਿਲ ਕੀਤਾ ਜਾਵੇਗਾ। ਸਮਿੱਥ ਅਨੁਸਾਰ ਇਹ ਬਦਲਾਅ ਸਰਕਾਰੀ ਸੇਵਾਵਾਂ ਨੂੰ ਆਸਾਨ ਬਣਾਉਣ, ਵੋਟਾਂ ਵੇਲੇ ਧੋਖਾਧੜੀ ਨੂੰ ਠੱਲ੍ਹ ਪਾਉਣ, ਵਿਦਿਆਰਥੀਆਂ ਅਤੇ ਅਪੰਗ ਲੋਕਾਂ ਲਈ ਉਨ੍ਹਾਂ ਦੇ ਫੰਡ ਹਾਸਲ ਕਰਨ ਅਤੇ ਹੋਰ ਜ਼ਰੂਰੀ ਸਰਕਾਰੀ ਕੰਮਕਾਜ ਕਰਨ ਲਈ ਸੌਖਾ ਕਰਨ ਲਈ ਹੈ, ਜਿਥੇ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਲਾਜ਼ਮੀ ਹੁੰਦਾ ਹੈ। ਇਹ ਨਿਸ਼ਾਨ ਡਰਾਈਵਿੰਗ ਲਾਇਸੈਂਸ ’ਤੇ ਕੈਨ (ਅੰਗਰੇਜ਼ੀ ਵਿਚ) ਦੇ ਅੱਖਰਾਂ ਦੇ ਰੂਪ ਵਿਚ ਹੋਵੇਗਾ। ਗੈਰ-ਨਾਗਰਿਕ, ਜਿਵੇਂ ਕਿ ਸਥਾਈ ਨਿਵਾਸੀ (ਪੀ.ਆਰ.) ਜੋ ਡਰਾਈਵਿੰਗ ਲਾਇਸੈਂਸ ਦੇ ਯੋਗ ਹੈ, ਉਨ੍ਹਾਂ ਦੇ ਪੱਤਰਾਂ ’ਤੇ ਇਹ ਨਿਸ਼ਾਨ ਨਹੀਂ ਹੋਵੇਗਾ। ਇਸ ਬਦਲਾਅ ਨਾਲ ਸੂਬੇ ਦੇ ਕੈਨੇਡੀਅਨ ਨਾਗਰਿਕਾਂ ਨੂੰ ਪ੍ਰੋਗਰਾਮ ਤੇ ਸੇਵਾਵਾਂ ਤੱਕ ਪਹੁੰਚਣ ਲਈ ਇਕ ਹੀ ਸੁਰੱਖਿਅਤ ਕਾਰਡ ਮਿਲ ਜਾਵੇਗਾ, ਜਿਸ ਨਾਲ ਕੰਮ ਕਰਨਾ ਹੋਰ ਸੌਖਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ: ਮੰਡੀ ’ਚ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਇਕੋ ਪਰਿਵਾਰ ਦੇ 5 ਜੀਅ ਅਗਲੀ ਖ਼ਬਰ ਉੱਤਰਾਖ਼ੰਡ- ਦੇਰ ਰਾਤ ਫਟਿਆ ਬੱਦਲ, ਬਾਜ਼ਾਰ ’ਚ ਭਰਿਆ ਮਲਬਾ
Ad Position 24