12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨੇੜਿਓਂ 25 ਕਿਲੋ ਡੋਡੇ ਪੋਸਤ ਸਮੇਤ ਮਹਿਲਾ ਕਾਬੂ

ਪਠਾਨਕੋਟ, 16 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਵਿਚ...

Ad Position 21
No active advertisement
ਅਜੀਤ ਡੈਸਕ 16-09-2025

ਪਠਾਨਕੋਟ, 16 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਵਿਚ ਜੀ. ਆਰ. ਪੀ. ਦੇ ਏ. ਐਸ. ਆਈ. ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੁੱਖ ਅਫਸਰ ਥਾਣਾ ਦੀਆਂ ਹਦਾਇਤਾਂ ਉਤੇ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਵਿਖੇ ਪਲੇਟਫਾਰਮ ਨੰਬਰ 02/03 ਤੋਂ ਰੇਲਵੇ ਸਟੇਸ਼ਨ ਉਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕਰ ਰਹੇ ਸੀ। ਚੈਕਿੰਗ ਕਰਦੇ ਹੋਏ ਪੱਛਮ ਸਾਈਡ ਸਾਈਨ ਬੋਰਡ ਦੇ ਨੇੜੇ ਪੈਂਦੇ ਕੱਚੇ ਰਸਤੇ ਜੋ ਕਿ ਰੇਲਵੇ ਸਟੇਸ਼ਨ ਤੋਂ ਬਾਹਰ ਜੀ.ਟੀ. ਰੋਡ ਜੰਮੂ-ਜਲੰਧਰ ਵੱਲ ਜਾ ਰਹੇ ਸੀ ਤਾਂ ਇਕ ਔਰਤ ਫਾਟਕ ਨੰਬਰ ਐਸ. ਪੀ. ਐਲ.  148 ਦੇ ਨਜ਼ਦੀਕ ਬਣੇ ਕੱਚੇ ਰਸਤੇ ਨੇੜੇ ਸੀਮੈਂਟ ਦੇ ਰੇਲਵੇ ਸਲੀਪਰ ਕੋਲ ਆਪਣੇ ਨਾਲ 2 ਟਰਾਲੀਬੈਗ ਰੱਖ ਕੇ ਬੈਠੀ ਸੀ, ਜਿਸ ਦਾ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਵੀਰਪਾਲ ਕੌਰ ਵਾਸੀ ਪਿੰਡ ਕੋਠੇ ਬਰਡੇ ਵਾਲੇ ਮੁਕਤਸਰ ਸਾਹਿਬ ਦੱਸਿਆ। ਟਰਾਲੀਬੈਗਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਵਿਚੋਂ ਛੋਟੇ-ਛੋਟੇ ਟੁਕੜਿਆ ਵਿਚੋਂ 25 ਕਿਲੋ ਡੋਡੇ ਪੋਸਤ ਬਰਾਮਦ ਹੋਇਆ, ਜਿਸ ਉਤੇ ਮੁਕੱਦਮਾ ਦਰਜ ਕੀਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਡਾ. ਪੇਮਾਸਨੀ ਚੰਦਰਸ਼ੇਖਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਏਸ਼ੀਆ ਕੱਪ 2025 : ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
Ad Position 24