13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਹਰਿਦੁਆਰ ਜਾਣ ਵਾਲੀ ਟ੍ਰੇਨ ’ਤੇ ਲਿਖਿਆ ਮਿਲਿਆ ਭਾਰਤ ਵਿਰੋਧੀ ਨਾਅਰਾ

ਜਲੰਧਰ, 17 ਸਤੰਬਰ- ਅੱਜ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਹਰਿਦੁਆਰ ਜਾਣ ਵਾਲੀ ਟ੍ਰੇਨ ਨੰਬਰ 12054 ਦੇ ਕੋਚ ਨੰਬਰ ਐਨ.ਆਰ. 257401 ਵਿਚ ਭਾਰਤ ਵਿਰੁੱਧ ਨਾਅਰਾ ਲਿਖਿਆ....

Ad Position 21
No active advertisement
ਅਜੀਤ ਡੈਸਕ 17-09-2025

ਜਲੰਧਰ, 17 ਸਤੰਬਰ- ਅੱਜ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਹਰਿਦੁਆਰ ਜਾਣ ਵਾਲੀ ਟ੍ਰੇਨ ਨੰਬਰ 12054 ਦੇ ਕੋਚ ਨੰਬਰ ਐਨ.ਆਰ. 257401 ਵਿਚ ਭਾਰਤ ਵਿਰੁੱਧ ਨਾਅਰਾ ਲਿਖਿਆ ਮਿਲਣ ਨਾਲ ਰੇਲਵੇ ਪ੍ਰਸ਼ਾਸਨ ਵਿਚ ਹਲਚਲ ਮਚ ਗਈ। ਇਸ ਦੀ ਜਾਣਕਾਰੀ ਸੀ-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਅਧਿਕਾਰੀਆਂ ਨੂੰ ਦਿੱਤੀ। ਸੁਚਨਾ ਮਿਲਦੇ ਹੀ ਉਪ-ਪੁਲਿਸ ਅਧਿਕਾਰੀ ਨੂੰ ਮੈਸੇਜ ਭੇਜਿਆ ਗਿਆ ਅਤੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ’ਤੇ ਧਿਆਨ ਦਿੱਤਾ।

ਇਹ ਘਟਨਾ ਕੋਚ ਨੰਬਰ 11 ਵਿਚ ਵਾਪਰੀ। ਪ੍ਰਸ਼ਾਸਨ ਵਲੋਂ ਕੋਚ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਨਾਅਰੇ ਨੂੰ ਮਿਟਾ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਨਾਅਰਾ ਕਿਸ ਨੇ ਲਿਖਿਆ ਅਤੇ ਇਸ ਦੇ ਪਿਛੇ ਕੀ ਮਨਸ਼ਾ ਸੀ। ਇਸ ਦੌਰਾਨ ਸਟੇਸ਼ਨ ’ਤੇ ਸੁਰੱਖਿਆ ਵਧਾ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਮੌਕੇ ਵੱਖ ਵੱਖ ਹਸਤੀਆਂ ਵਲੋਂ ਸ਼ੁਭਕਾਮਨਾਵਾਂ ਅਗਲੀ ਖ਼ਬਰ ਆਮਿਰ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਜਨਮਦਿਨ ਦੀਆਂ ਮੁਬਾਰਕਾਂ
Ad Position 24