14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਦੋ ਗਊਆਂ ਤੇ ਇਕ ਬੱਕਰੀ ਦੀ ਭੇਤਭਰੀ ਹਾਲਤ 'ਚ ਮੌਤ

ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨਜ਼ਦੀਕੀ ਪਿੰਡ ਠਠਿਆਲਾ...

Ad Position 21
No active advertisement
ਅਜੀਤ ਡੈਸਕ 17-09-2025

ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨਜ਼ਦੀਕੀ ਪਿੰਡ ਠਠਿਆਲਾ ਬੇਟ ਵਿਖੇ ਭੇਤਭਰੀ ਹਾਲਤ ਵਿਚ ਦੋ ਗਊਆਂ ਤੇ ਇਕ ਬੱਕਰੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਲੋੜਵੰਦ ਪਰਿਵਾਰ ਨਾਲ ਸੰਬੰਧਿਤ ਸੌਰਵ ਪੁੱਤਰ ਸਵ. ਸੁਰਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਅੱਜ ਸਵੇਰੇ ਪਸ਼ੂਆਂ ਦੇ ਵਾੜੇ ਗਿਆ ਤਾਂ ਦੋ ਗਊਆਂ ਤੇ ਇਕ ਬੱਕਰੀ ਮਰੀ ਪਾਈ ਗਈ। ਉਨ੍ਹਾਂ ਦਾ ਸਰੀਰ ਨੀਲਾ ਸੀ ਅਤੇ ਜਦੋਂ ਦੇਖਿਆ ਕਿ ਇਕ ਆਟੇ ਦੇ ਪੇੜੇ ਵਿਚ ਨੀਲਾ ਜਿਹਾ ਪਦਾਰਥ ਸੀ, ਜਿਸ ਤੋਂ ਕਾਫੀ ਤਿੱਖੀ ਸਮੈਲ ਆ ਰਹੀ ਸੀ। ਇਹ ਪੇੜਾ ਤੀਜੀ ਗਊ ਦੇ ਬਿਲਕੁਲ ਕੋਲ ਸੀ ਜਿਹੜੀ ਨਾ ਖਾਣ ਕਾਰਨ ਬਚ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਨੇ ਜ਼ਹਿਰ ਦੇ ਕੇ ਦੋ ਗਊਆਂ ਤੇ ਬੱਕਰੀ ਨੂੰ ਮਾਰਿਆ ਹੈ। ਸਰਪੰਚ ਤਰਸੇਮ ਸਿੰਘ ਰਾਣਾ ਨੇ ਦੱਸਿਆ ਕਿ ਜੇਕਰ ਕੋਈ ਇਸ ਪਰਿਵਾਰ ਨਾਲ ਰੰਜਿਸ਼ ਰੱਖਦਾ ਹੈ ਤਾਂ ਉਹ ਸਿੱਧੀ ਗੱਲ ਕਰਦਾ। ਇਨ੍ਹਾਂ ਦਾ ਕੀ ਕਸੂਰ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਹਮਲੇ 'ਚ ਜ਼ਖਮੀ ਸਾਬਕਾ ਇੰਸ. ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ 350 ਸਾਲਾ ਸ਼ਤਾਬਦੀ: ਸ਼ਹੀਦੀ ਨਗਰ ਕੀਰਤਨ ਮੰਡਲਾਂ ਮੱਧ ਪ੍ਰਦੇਸ਼ ਤੋਂ ਬਿਲਾਸਪੁਰ ਛੱਤੀਸਗੜ੍ਹ ਲਈ ਰਵਾਨਾ
Ad Position 24