17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਦੇਸ਼ ਦੇ ਲੋਕਤੰਤਰ ਨੂੰ ਕੀਤਾ ਜਾ ਰਿਹੈ ਹਾਈਜੈੱਕ- ਰਾਹੁਲ ਗਾਂਧੀ

ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਪਲੇਟਫਾਰਮ ਤੋਂ ਕੁਝ ਵੀ ਉਹ ਨਹੀਂ ਕਹਾਂਗਾ ਜੋ 100% ਸੱਚ ਨਾ ਹੋਵੇ। ਮੈਂ ਇਕ ਅਜਿਹਾ ਵਿਅਕਤੀ ਹਾਂ ਜੋ ਆਪਣੇ ਦੇਸ਼ ਨੂੰ ਪਿਆਰ....

Ad Position 21
No active advertisement
ਅਜੀਤ ਡੈਸਕ 18-09-2025

ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਪਲੇਟਫਾਰਮ ਤੋਂ ਕੁਝ ਵੀ ਉਹ ਨਹੀਂ ਕਹਾਂਗਾ ਜੋ 100% ਸੱਚ ਨਾ ਹੋਵੇ। ਮੈਂ ਇਕ ਅਜਿਹਾ ਵਿਅਕਤੀ ਹਾਂ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ, ਆਪਣੇ ਸੰਵਿਧਾਨ ਨੂੰ ਪਿਆਰ ਕਰਦਾ ਹੈ, ਲੋਕਤੰਤਰੀ ਪ੍ਰਕਿਰਿਆ ਨੂੰ ਪਿਆਰ ਕਰਦਾ ਹੈ ਅਤੇ ਮੈਂ ਉਸੇ ਪ੍ਰਕਿਰਿਆ ਦੀ ਰੱਖਿਆ ਕਰ ਰਿਹਾ ਹਾਂ। ਮੈਂ ਇਥੇ ਕੁਝ ਵੀ ਨਹੀਂ ਕਹਾਂਗਾ ਜੋ 100% ਸਬੂਤਾਂ ’ਤੇ ਅਧਾਰਤ ਨਾ ਹੋਵੇ ਅਤੇ ਜਿਸ ਦੀ ਤੁਸੀਂ ਪੁਸ਼ਟੀ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਗਿਆ ਹੈ। ਰਾਹੁਲ ਨੇ ਕਿਹਾ ਕਿ ਹੁਣ ਚੋਣ ਕਮਿਸ਼ਨ ਦੇ ਅੰਦਰੋਂ ਉਹ ਜਾਣਕਾਰੀ ਆ ਰਹੀ ਹੈ, ਜੋ ਪਹਿਲਾਂ ਉਪਲਬਧ ਨਹੀਂ ਸੀ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਹਾਈਡ੍ਰੋਜਨ ਬੰਬ ਨਹੀਂ ਹੈ, ਹਾਈਡ੍ਰੋਜਨ ਬੰਬ ਆ ਰਿਹਾ ਹੈ। ਇਹ ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣ ਅਤੇ ਸਥਾਪਿਤ ਕਰਨ ਲਈ ਇਕ ਹੋਰ ਮੀਲ ਪੱਥਰ ਹੈ ਕਿ ਚੋਣਾਂ ਵਿਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ। ਮੈਂ ਸਬੂਤਾਂ ਨਾਲ ਸਭ ਕੁਝ ਦਿਖਾਵਾਂਗਾ। ਹਾਈਡ੍ਰੋਜਨ ਬੰਬ ਵਿਚ ਸਭ ਕੁਝ ਕਾਲਾ ਅਤੇ ਚਿੱਟਾ ਹੈ। ਦੇਸ਼ ਦੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਕਾਰਨ ਵੱਖ ਵੱਖ ਥਾਂਵਾਂ ’ਤੇ ਪ੍ਰਦਰਸ਼ਨ
Ad Position 24