17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਸੁਣਵਾਈ ਅੱਜ

ਚੰਡੀਗੜ੍ਹ 18 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੁਲਿਸ ਹਿਰਾਸਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਸੰਬੰਧੀ ਪਟੀਸ਼ਨ ’ਤੇ ਹਾਈ ਕੋਰਟ ਵਿਚ ਅੱਜ ਸੁਣਵਾਈ....

Ad Position 21
No active advertisement
ਅਜੀਤ ਡੈਸਕ 18-09-2025

ਚੰਡੀਗੜ੍ਹ 18 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੁਲਿਸ ਹਿਰਾਸਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਸੰਬੰਧੀ ਪਟੀਸ਼ਨ ’ਤੇ ਹਾਈ ਕੋਰਟ ਵਿਚ ਅੱਜ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੀ ਡਵੀਜ਼ਨ ਬੈਂਚ ਨੇ ਐਸ. ਆਈ. ਟੀ. ਮੁਖੀ ਪ੍ਰਬੋਧ ਕੁਮਾਰ ਤੇ ਐਮਿਕਸ ਕਿਊਰੀ ਤਨੂ ਬੇਦੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਨੂੰ ਕਿਹਾ ਸੀ।

ਹਾਈ ਕੋਰਟ ਦੀ ਡਵੀਜ਼ਨ ਬੈਂਚ ਵਲੋਂ ਅੱਜ ਸੁਣਵਾਈ ਦੌਰਾਨ ਰਿਪੋਰਟਾਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਐਮਿਕਸ ਕਿਊਰੀ ਤਨੂ ਬੇਦੀ ਨੇ ਵੀ ਅਦਾਲਤ ਤੋਂ ਐਸ. ਆਈ. ਟੀ. ਵਲੋਂ ਪੇਸ਼ ਰਿਪੋਰਟ ਦਾ ਵਿਸ਼ਲੇਸ਼ਣ ਕਰਨ ਲਈ ਸਮਾਂ ਮੰਗਿਆ ਸੀ, ਜਿਸ ਦੇ ਚਲਦਿਆਂ ਅਦਾਲਤ ਨੇ ਅਗਲੀ ਸੁਣਵਾਈ (18 ਸਤੰਬਰ) ਦੌਰਾਨ ਐਸ. ਆਈ. ਟੀ. ਮੁਖੀ ਪ੍ਰਬੋਧ ਕੁਮਾਰ ਤੇ ਤਨੂੰ ਬੇਦੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਨੂੰ ਕਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ 5 ਹਜ਼ਾਰ ਏਕੜ ਜ਼ਮੀਨ ਵਾਸਤੇ ਪ੍ਰਭਾਵਿਤ ਕਿਸਾਨਾਂ ਨੂੰ ਖਾਦ ਤੇ ਬੀਜ ਮੁਹੱਈਆ ਕਰਵਾਏਗੀ- ਹਰਮੀ... ਅਗਲੀ ਖ਼ਬਰ ਗਲਤ ਦੋਸ਼ ਲਗਾਉਣਾ ਬਣ ਗਈ ਹੈ ਰਾਹੁਲ ਗਾਂਧੀ ਦੀ ਆਦਤ- ਅਨੁਰਾਗ ਠਾਕੁਰ
Ad Position 24