18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਪਏ ਪਾੜ ਨੂੰ ਪੂਰਨ ਸਮੇਂ ਵਾਪਰਿਆ ਵੱਡਾ ਹਾਦਸਾ

ਅਜਨਾਲਾ, ਗੱਗੋਮਾਹਲ, ਰਮਦਾਸ (ਅੰਮ੍ਰਿਤਸਰ), 18 ਸਤੰਬਰ (ਢਿੱਲੋਂ/ਸੰਧੂ/ਵਾਹਲਾ)- ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਕਾਰ ਸੇਵਾ ਗੁਰੂ ਕਾ ਬਾਗ....

Ad Position 21
No active advertisement
ਅਜੀਤ ਡੈਸਕ 18-09-2025

ਅਜਨਾਲਾ, ਗੱਗੋਮਾਹਲ, ਰਮਦਾਸ (ਅੰਮ੍ਰਿਤਸਰ), 18 ਸਤੰਬਰ (ਢਿੱਲੋਂ/ਸੰਧੂ/ਵਾਹਲਾ)- ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਖਾਂ ਵਲੋਂ ਸੇਵਾ ਕੀਤੀ ਜਾ ਰਹੀ ਹੈ, ਜੋ ਕਿ ਲਗਾਤਾਰ ਕਾਫ਼ੀ ਦਿਨਾਂ ਤੋਂ ਚੱਲ ਰਹੀ ਸੀ ਪਰ ਅੱਜ ਉਸ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਸੇਵਾ ਕਰ ਰਹੀ ਪੋਕਲੇਨ ਮਸ਼ੀਨ ਅਚਾਨਕ ਆਪਣਾ ਸੰਤੁਲਨ ਗਵਾ ਕੇ ਡੂੰਘੇ ਪਾਣੀ ਵਿਚ ਜਾ ਡਿੱਗੀ ਤੇ ਵੇਖਦੇ ਹੀ ਵੇਖਦੇ ਡੂੰਘੇ ਪਾਣੀ ਵਿਚ ਡੁੱਬ ਗਈ। ਮਸ਼ੀਨ ਚਾਲਕ ਵਲੋਂ ਛਾਲ ਮਾਰ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਗਈ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੋਕਲੇਨ ਮਸ਼ੀਨ ਅੱਜ ਡੂੰਘੇ ਪਾਣੀ ਵਿਚ ਡੁੱਬ ਗਈ ਹੈ ਜੋ ਕਿ ਪਾਣੀ ਵਿਚ ਕਿਧਰੇ ਨਜ਼ਰ ਵੀ ਨਹੀਂ ਆ ਰਹੀ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪਾਣੀ ਵਿਚ ਡੁੱਬੀ ਪੋਕਲੇਨ ਮਸ਼ੀਨ ਨੂੰ ਤੁਰੰਤ ਬਾਹਰ ਕੱਢਿਆ ਜਾਵੇ ਤਾਂ ਜੋ ਬੰਨ੍ਹ ਪੂਰਨ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਨਾਲ ਬਾਘੂਵਾਲ, ਕੰਮੇਵਾਲ ਤੇ ਹੋਰ ਪਿੰਡਾਂ ਦੇ ਖੇਤ ਮੁੜ ਪਾਣੀ ਵਿਚ ਡੁੱਬੇ ਅਗਲੀ ਖ਼ਬਰ ਭੋਪਾਲ ਦੇ ਮੁਸਲਿਮ ਵਿਧਾਇਕ ਆਰਿਫ ਮਸੂਦ ਅਤੇ ਭੋਪਾਲ ਵਾਸੀਆਂ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਛੇ ਟਰੱਕ ਰਾਹਤ ਸਮਗਰੀ ਭੇ...
Ad Position 24