18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਪਿੰਡ ਰਾਏਕੇ ਕਲਾਂ ਵਿਖੇ ਮੇਲੇ ਦੌਰਾਨ ਦੋ ਧਿਰਾਂ 'ਚ ਲੜਾਈ, ਅੱਧੀ ਦਰਜਨ ਨੌਜਵਾਨ ਜ਼ਖ਼ਮੀ

ਸੰਗਤ ਮੰਡੀ, 18 ਸਤੰਬਰ (ਅੰਮ੍ਰਿਤਪਾਲ ਸ਼ਰਮਾ)-ਬੀਤੀ ਰਾਤ ਥਾਣਾ ਨੰਦਗੜ੍ਹ ਦੇ ਪਿੰਡ ਰਾਏਕੇ ਕਲਾਂ ਵਿਖੇ ਚੱਲ ਰਹੇ...

Ad Position 21
No active advertisement
ਅਜੀਤ ਡੈਸਕ 18-09-2025

ਸੰਗਤ ਮੰਡੀ, 18 ਸਤੰਬਰ (ਅੰਮ੍ਰਿਤਪਾਲ ਸ਼ਰਮਾ)-ਬੀਤੀ ਰਾਤ ਥਾਣਾ ਨੰਦਗੜ੍ਹ ਦੇ ਪਿੰਡ ਰਾਏਕੇ ਕਲਾਂ ਵਿਖੇ ਚੱਲ ਰਹੇ ਮੇਲੇ ਦੌਰਾਨ ਨੌਜਵਾਨਾਂ ਦੇ ਦੋ ਧੜਿਆਂ ਦੀ ਆਪਸੀ ਤਕਰਾਰ ਤੋਂ ਬਾਅਦ ਲੜਾਈ ਹੋ ਗਈ, ਜੋ ਖੂਨੀ ਰੂਪ ਧਾਰ ਗਈ। ਜਾਣਕਾਰੀ ਅਨੁਸਾਰ ਕਾਲਜ ਦੇ ਮੁੰਡਿਆਂ ਦੀ ਪ੍ਰਧਾਨਗੀ ਸਬੰਧੀ ਵੋਟਾਂ ਬਾਰੇ ਰੰਜਿਸ਼ ਤਹਿਤ ਮੇਲੇ ਵਿਚ ਆਏ ਨੌਜਵਾਨਾਂ ਦੀ ਆਪਸੀ ਤਕਰਾਰ ਹੋ ਗਈ। ਬਾਹਰੀ ਪਿੰਡ ਦੇ ਇਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਪਿੰਡ ਦੇ ਕਿਸੇ ਨੌਜਵਾਨ ਉਤੇ ਹਮਲਾ ਕਰ ਦਿੱਤਾ ਅਤੇ ਭੱਜ ਕੇ ਉਹ ਪਿੰਡ ਦੇ ਕਿਸੇ ਘਰ ਵੜ ਗਿਆ। ਪਿੰਡ ਵਾਸੀ ਉਸ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਸਨ ਤਾਂ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਉਥੇ ਪੁੱਜ ਗਏ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਲੜਾਈ ਦੌਰਾਨ ਨੌਜਵਾਨਾਂ ਵਲੋਂ ਪੁਲਿਸ ਪਾਰਟੀ ਉਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਐਸ. ਐਚ. ਓ. ਸਮੇਤ 3 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਅੱਧੀ ਦਰਜਨ ਹੋਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਹਰਜੀਤ ਸਿੰਘ ਮਾਨ ਡੀ. ਐਸ. ਪੀ. ਬਠਿੰਡਾ ਦਿਹਾਤੀ ਵਲੋਂ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਦੋਸ਼ੀ ਦੀ ਇਕ ਹੋਰ ਸੀ.ਸੀ.ਟੀ.ਵੀ. ਆਈ ਸਾਹਮਣੇ ਅਗਲੀ ਖ਼ਬਰ 9 ਕਿਲੋ ਤੋਂ ਵੱਧ ਮਾਤਰਾ 'ਚ ਹੈਰੋਇਨ ਸਣੇ 6 ਤਸਕਰ ਗ੍ਰਿਫਤਾਰ
Ad Position 24