22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਘਰੇਲੂ ਲੜਾਈ 'ਚ ਗੁਟਕਾ ਸਾਹਿਬ ਕੀਤਾ ਅਗਨ ਭੇਟ

ਜਗਰਾਉਂ (ਲੁਧਿਆਣਾ), 20 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦੇ ਥਾਣਾ ਹਠੂਰ ਦੀ ਪੁਲਿਸ ਨੇ ਨਹੁੰ-ਸੱਸ...

Ad Position 21
No active advertisement
ਅਜੀਤ ਡੈਸਕ 20-09-2025

ਜਗਰਾਉਂ (ਲੁਧਿਆਣਾ), 20 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦੇ ਥਾਣਾ ਹਠੂਰ ਦੀ ਪੁਲਿਸ ਨੇ ਨਹੁੰ-ਸੱਸ ਦੀ ਲੜਾਈ ਦੇ ਟਕਰਾਅ 'ਚ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ ਦੇ ਮਾਮਲੇ ਦੇ ਦੋਸ਼ 'ਚ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਘਟਨਾ ਥਾਣਾ ਹਠੂਰ ਦੇ ਪਿੰਡ ਚੱਕ ਭਾਈਕਾ ਦੀ ਹੈ, ਜਿਥੇ ਪੰਚਾਇਤ ਮੈਂਬਰ ਛਿੰਦਰ ਕੌਰ ਤੇ ਉਸਦੀ ਨਹੁੰ ਵਿਚਾਲੇ ਘਰੇਲੂ ਕਾਟੋ-ਕਲੇਸ਼ ਚੱਲਦਾ ਆ ਰਿਹਾ ਸੀ ਤੇ ਅੱਜ ਇਹ ਘਰੇਲੂ ਕਲੇਸ਼ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਥਾਣਾ ਹਠੂਰ ਦੇ ਐਸ.ਐਚ.ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੱਕਭਾਈਕਾ ਦੇ ਇਕ ਪਰਿਵਾਰ ਦੀ ਨਹੁੰ ਹਰਜੋਤ ਕੌਰ ਨੇ ਆਪਣੀ ਸੱਸ ਛਿੰਦਰ ਕੌਰ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਵੀ ਹੈ ਤੇ ਦੋਸ਼ ਲਾਏ ਹਨ ਕਿ ਉਸਦੀ ਸੱਸ ਨੇ ਉਸਦੇ (ਹਰਜੋਤ ਕੌਰ) ਦੇ ਹੱਥੋਂ ਸ੍ਰੀ ਗੁਟਕਾ ਸਾਹਿਬ ਖੋਹ ਲਿਆ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025 : ਬੰਗਲਾਦੇਸ਼ 6 ਓਵਰਾਂ ਤੋਂ ਬਾਅਦ 59/1 ਅਗਲੀ ਖ਼ਬਰ ਏਸ਼ੀਆ ਕੱਪ 2025 : ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
Ad Position 24