28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

3 ਕਾਰੋਬਾਰੀਆਂ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਮੰਗਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਸਾਈਬਰ ਕ੍ਰਾਈਮ ਕਰਨ ਦੇ ਨਾਂਅ 'ਤੇ ਅਹਿਮਦਾਬਾਦ...

Ad Position 21
No active advertisement
ਅਜੀਤ ਡੈਸਕ 24-09-2025

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਸਾਈਬਰ ਕ੍ਰਾਈਮ ਕਰਨ ਦੇ ਨਾਂਅ 'ਤੇ ਅਹਿਮਦਾਬਾਦ ਦੇ 3 ਕਾਰੋਬਾਰੀਆਂ ਨੂੰ ਅਗਵਾ ਕਰਕੇ 10 ਕਰੋੜ ਰੁਪਏ ਮੰਗਣ ਵਾਲੇ ਪੁਲਿਸ ਕਰਮਚਾਰੀਆਂ, ਰਾਜਸੀ ਨੇਤਾ ਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਨਸਨੀਖੇਜ਼ ਮਾਮਲੇ ਵਿਚ ਪੰਜਾਬ ਦੇ ਅਸਲੀ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਜਾਅਲੀ ਛਾਪੇਮਾਰੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਕ ਏ.ਐਸ.ਆਈ., ਇਕ ਹੈੱਡ ਕਾਂਸਟੇਬਲ ਅਤੇ ਇਕ ਰਾਜਨੀਤਿਕ ਨੇਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੋਇਡਾ ਦੇ ਇਕ ਕਾਲ ਸੈਂਟਰ 'ਤੇ ਇਕ ਛਾਪੇਮਾਰੀ ਕੀਤੀ ਸੀ।

ਉਨ੍ਹਾਂ ਵਿਚੋਂ, ਇਕ ਪ੍ਰਾਈਵੇਟ ਵਿਅਕਤੀ ਡੀ.ਆਈ.ਜੀ. ਬਣਿਆ। ਇਕ ਏ.ਐਸ.ਆਈ ਨੇ ਖੁਦ ਨੂੰ ਐਸ.ਪੀ. ਦੱਸਿਆ, ਜਦੋਂਕਿ ਇਕ ਹੈੱਡ ਕਾਂਸਟੇਬਲ ਨੂੰ ਡੀ.ਐਸ.ਪੀ. ਦੱਸਿਆ ਗਿਆ। ਉਨ੍ਹਾਂ ਨੇ ਗੁਜਰਾਤ ਅਤੇ ਅਹਿਮਦਾਬਾਦ ਤੋਂ ਤਿੰਨ ਕਾਰੋਬਾਰੀਆਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ। ਉਥੇ, ਉਨ੍ਹਾਂ ਨੂੰ ਇਕ ਢਾਬੇ ਵਿਚ ਬੰਦ ਰੱਖਿਆ। ਫਿਰ ਉਨ੍ਹਾਂ ਨੇ ਸਮਝੌਤੇ ਦੇ ਨਾਂਅ 'ਤੇ 10 ਕਰੋੜ ਰੁਪਏ ਦੀ ਮੰਗ ਕੀਤੀ। ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਉਨ੍ਹਾਂ ਨੂੰ ਮਾਮਲਾ ਦਰਜ ਕਰਨ ਲਈ ਪੁਲਿਸ ਸਟੇਸ਼ਨ ਲੈ ਗਏ। ਜਿਥੇ ਖੁਦ ਉਨ੍ਹਾਂ ਖ਼ਿਲਾਫ਼ ਹੀ ਕਾਰਵਾਈ ਹੋ ਗਈ। ਅਜੇ ਤੱਕ ਇਸ ਮਾਮਲੇ ਵਿਚ ਕਿੰਨੇ ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ, ਇਹ ਪਤਾ ਨਹੀਂ ਲੱਗਾ। 

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਮਗਵਾਈ 6 ਕਿਲੋ ਹੈਰੋਇਨ ਸਮੇਤ ਤਸਕਰ ਕਾਬੂ ਅਗਲੀ ਖ਼ਬਰ ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈਸ ਕਾਨਫਰੰਸ
Ad Position 24