01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅੱਗ ਲੱਗਣ ਨਾਲ ਮਹਿਲਾ ਸਮੇਤ ਚਾਰ ਦੀ ਮੌਤ

ਰਾਜਪੁਰਾ, (ਪਟਿਆਲਾ), 26 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਭੋਗਲਾਂ ਰੋਡ ’ਤੇ ਅੱਗ ਲੱਗਣ ਕਾਰਨ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਇਹ ਪਤਾ....

Ad Position 21
No active advertisement
ਅਜੀਤ ਡੈਸਕ 26-09-2025

ਰਾਜਪੁਰਾ, (ਪਟਿਆਲਾ), 26 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਭੋਗਲਾਂ ਰੋਡ ’ਤੇ ਅੱਗ ਲੱਗਣ ਕਾਰਨ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਕਾਫ਼ੀ ਦਰਦਨਾਕ ਮੰਜਰ ਵਿਖਾਈ ਦੇ ਰਿਹਾ ਹੈ।

‘ਅਜੀਤ’ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਅਜੇ ਤੱਕ ਅਸਲ ਸਚਾਈ ਦਾ ਪਤਾ ਨਹੀਂ ਲੱਗ ਸਕਿਆ ਹੈ। ਮੁਹੱਲਾ ਵਾਸੀਆਂ ਦੇ ਦੱਸਣ ਅਨੁਸਾਰ ਇਹ ਸਾਰੇ ਵਿਅਕਤੀ ਬਿਹਾਰ ਤੋਂ ਸਨ ਅਤੇ ਇਨ੍ਹਾਂ ਦੇ ਨਾਂਅ ਸਰਵਣ, ਲਲਨ ਅਤੇ ਰਾਧਾ ਰਾਣੀ ਪਤਾ ਲੱਗਾ ਹੈ ਪਰ ਚੌਥੇ ਵਿਅਕਤੀ ਦਾ ਨਾਮ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਤੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਮਾਮਲੇ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਲੋਂ ਹਾਈਵੇਅ ਜਾਮ ਅਗਲੀ ਖ਼ਬਰ ਲੋਕਾਂ ਦੇ ਖ਼ੇਤ ਬਣ ਗਏ ਮਾਰੂਥਲ, ਪਰ ਸਿਆਸਤਦਾਨ ਅਜੇ ਵੀ ਕਰ ਰਹੇ ਵੋਟ ਪ੍ਰੇਰਿਤ ਰਾਜਨੀਤੀ- ਕੁਲਦੀਪ ਸਿੰਘ ਧਾਲੀਵਾਲ
Ad Position 24