05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦਾ ਅੱਜ ਤੇ ਆਖ਼ਰੀ ਦਿਨ

ਚੰਡੀਗੜ੍ਹ, 29 ਸਤੰਬਰ- ਅੱਜ ਪੰਜਾਬ ਸਰਕਾਰ ਵਲੋਂ ਹੜ੍ਹਾਂ ਬਾਰੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਇਸ ਸੈਸ਼ਨ ਦੌਰਾਨ ਲਗਭਗ ਛੇ ਬਿੱਲ ਪਾਸ ਕੀਤੇ ਜਾਣਗੇ। ਇਸ ਤੋਂ....

Ad Position 21
No active advertisement
ਅਜੀਤ ਡੈਸਕ 29-09-2025

ਚੰਡੀਗੜ੍ਹ, 29 ਸਤੰਬਰ- ਅੱਜ ਪੰਜਾਬ ਸਰਕਾਰ ਵਲੋਂ ਹੜ੍ਹਾਂ ਬਾਰੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਇਸ ਸੈਸ਼ਨ ਦੌਰਾਨ ਲਗਭਗ ਛੇ ਬਿੱਲ ਪਾਸ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਨਾਲ ਸੰਬੰਧਿਤ ਇਕ ਪ੍ਰਸਤਾਵ ’ਤੇ ਚਰਚਾ ਅਤੇ ਵੋਟਿੰਗ ਕੀਤੀ ਜਾਵੇਗੀ।

ਇਹ ਪ੍ਰਸਤਾਵ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਹੈ। ਭਾਜਪਾ ਇਸ ਸੈਸ਼ਨ ਤੋਂ ਦੂਰ ਰਹੀ ਹੈ। ਭਾਜਪਾ ਅੱਜ ਸਵੇਰੇ 11 ਵਜੇ ਸੈਕਟਰ 37 ਵਿਚ ‘ਜਨਤਾ ਦੀ ਵਿਧਾਨਸਭਾ’ ਕਰੇਗੀ, ਜਿਥੇ ਉਹ ਰਾਜ ਸਰਕਾਰ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ।

ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ, 2003 ਦੀ ਧਾਰਾ 6(1) ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਨਾਲ ਹੋਵੇਗੀ। ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਅਤੇ ਸਦਨ ਵਿਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ’ਤੇ ਚਰਚਾ ਸ਼ੁਰੂ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਚੈਂਪੀਅਨਾਂ ਨੂੰ ਯਾਦ ਰੱਖਿਆ ਜਾਵੇਗਾ, ਕਿਸੇ ਟਰਾਫ਼ੀ ਦੇ ਨਾਲ ਤਸਵੀਰ ਨੂੰ ਨਹੀਂ- ਸੂਰਿਆਕੁਮਾਰ ਯਾਦਵ ਅਗਲੀ ਖ਼ਬਰ ਏਸ਼ੀਆ ਕੱਪ 2025: ਭਾਰਤੀ ਫ਼ੌਜ ਨੂੰ ਆਪਣੀ ਸਾਰੀ ਮੈਚ ਫ਼ੀਸ ਦੇਣਗੇ ਟੀ 20 ਕਪਤਾਨ ਸੂਰਿਆਕੁਮਾਰ ਯਾਦਵ
Ad Position 24