12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2025

ਕਰੀਬ 16 ਘੰਟਿਆਂ ਬਾਅਦ ਮੁੜ ਸ਼ੁਰੂ ਹੋਇਆ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ

ਲਖਨਊ, 11 ਅਕਤੂਬਰ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ ਕਰੀਬ 16 ਘੰਟਿਆਂ ਬਾਅਦ ਮੁੜ ਸਰਗਰਮ ਹੋ ਗਿਆ ਹੈ। ਸਪਾ ਨੇ ਇਸ ਨੂੰ ਭਾਜਪਾ....

Ad Position 21
No active advertisement
ਅਜੀਤ ਡੈਸਕ 11-10-2025

ਲਖਨਊ, 11 ਅਕਤੂਬਰ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ ਕਰੀਬ 16 ਘੰਟਿਆਂ ਬਾਅਦ ਮੁੜ ਸਰਗਰਮ ਹੋ ਗਿਆ ਹੈ। ਸਪਾ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ ਹੈ। ਦਰਅਸਲ ਸਪਾ ਮੁਖੀ ਦਾ ਫੇਸਬੁੱਕ ਪੇਜ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਬੰਦ ਕਰ ਦਿੱਤਾ ਗਿਆ ਸੀ। ਸ਼ੁਰੂ ਵਿਚ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਇਕ ਤਕਨੀਕੀ ਗਲਤੀ ਹੋ ਸਕਦੀ ਹੈ। ਹਾਲਾਂਕਿ ਪਲੇਟਫਾਰਮ ਤੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਤੋਂ ਬਾਅਦ ਸਪਾ ਆਗੂਆਂ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਗਿਆ ਕੰਮ ਕਿਹਾ।

ਫੇਸਬੁੱਕ ਪੇਜ ਦੁਬਾਰਾ ਖੁੱਲ੍ਹਣ ਤੋਂ ਬਾਅਦ ਸਪਾ ਮੁਖੀ ਦੀ ਪਹਿਲੀ ਪੋਸਟ ਵਿਚ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਦਾ ਇਕ ਹਵਾਲਾ ਲਿਖ ਕੇ ਉਨ੍ਹਾਂ ਦੀ ਯਾਦ ਵਿਚ ਲਿਖਿਆ ਗਿਆ। ਉਨ੍ਹਾਂ ਲਿਖਿਆ ਕਿ ਪੂਰੀ ਕ੍ਰਾਂਤੀ ਤੋਂ ਮੇਰਾ ਮਤਲਬ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਵਿਅਕਤੀ ਨੂੰ ਸੱਤਾ ਦੇ ਸਿਖਰ ’ਤੇ ਦੇਖਣਾ ਹੈ। ਅਖਿਲੇਸ਼ ਨੇ ਪੇਜ ਦੇ ਬੰਦ ਹੋਣ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

ਸਪਾ ਸੂਤਰਾਂ ਅਨੁਸਾਰ ਇਸ ਮਾਮਲੇ ਸੰਬੰਧੀ ਫੇਸਬੁੱਕ ਨੂੰ ਇਕ ਈਮੇਲ ਭੇਜੀ ਗਈ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਰਾਜਨੀਤਕ ਵਿਰੋਧੀ ਨੇ ਫੇਸਬੁੱਕ ਨੂੰ ਸਮੱਗਰੀ ਬਾਰੇ ਸ਼ਿਕਾਇਤ ਕੀਤੀ ਹੋਵੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਖਟਕੜ ਕਲਾਂ ਵਿਖੇ ਨਤਮਸਤਕ ਅਗਲੀ ਖ਼ਬਰ ਹਰਿਆਣਾ ਆਈ.ਪੀ.ਐਸ. ਐਸ. ਖ਼ੁਦਕੁਸ਼ੀ ਮਾਮਲਾ: ਅੱਜ ਹੋ ਸਕਦੈ ਪੋਸਟਮਾਰਟਮ
Ad Position 24