13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2025

ਬੰਗਲਾਦੇਸ਼ ਨੇ 15 ਮੌਜੂਦਾ ਅਤੇ ਸਾਬਕਾ ਫ਼ੌਜੀ ਅਧਿਕਾਰੀਆਂ ਨੂੰ ਲਿਆ ਫ਼ੌਜੀ ਹਿਰਾਸਤ ਵਿਚ

ਢਾਕਾ (ਬੰਗਲਾਦੇਸ਼), 11 ਅਕਤੂਬਰ - ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ "ਮਨੁੱਖਤਾ ਵਿਰੁੱਧ ਲਾਪਤਾ ਹੋਣ ਅਤੇ ਅਪਰਾਧਾਂ" ਵਿਚ ਕਥਿਤ ਸ਼ਮੂਲੀਅਤ ਲਈ ਮੌਜੂਦਾ ਅਤੇ ਸੇਵਾਮੁਕਤ 15 ਫ਼ੌਜੀ ਅਧਿਕਾਰੀਆਂ, ਨੂੰ ਫ਼ੌਜੀ...

Ad Position 21
No active advertisement
ਅਜੀਤ ਡੈਸਕ 11-10-2025

ਢਾਕਾ (ਬੰਗਲਾਦੇਸ਼), 11 ਅਕਤੂਬਰ - ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ "ਮਨੁੱਖਤਾ ਵਿਰੁੱਧ ਲਾਪਤਾ ਹੋਣ ਅਤੇ ਅਪਰਾਧਾਂ" ਵਿਚ ਕਥਿਤ ਸ਼ਮੂਲੀਅਤ ਲਈ ਮੌਜੂਦਾ ਅਤੇ ਸੇਵਾਮੁਕਤ 15 ਫ਼ੌਜੀ ਅਧਿਕਾਰੀਆਂ, ਨੂੰ ਫ਼ੌਜੀ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਬੰਗਲਾਦੇਸ਼ ਫ਼ੌਜ ਦੇ ਐਡਜੂਟੈਂਟ ਜਨਰਲ ਮੇਜਰ ਜਨਰਲ ਮੁਹੰਮਦ ਹਕੀਮ ਉਜ਼ਮਾਨ ਨੇ ਦੱਸਿਆ, "ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ੀ 15 ਸਾਬਕਾ ਅਤੇ ਮੌਜੂਦਾ ਫ਼ੌਜੀ ਅਧਿਕਾਰੀਆਂ ਨੂੰ ਫ਼ੌਜੀ ਹਿਰਾਸਤ ਵਿਚ ਲੈ ਲਿਆ ਗਿਆ ਹੈ।"ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਫ਼ੌਜ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਦਾ "ਪੂਰਾ ਸਮਰਥਨ" ਕਰੇਗੀ।ਇਸ ਤੋਂ ਪਹਿਲਾਂ, 8 ਅਕਤੂਬਰ ਨੂੰ, ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਅਵਾਮੀ ਲੀਗ ਸ਼ਾਸਨ ਦੌਰਾਨ ਜ਼ਬਰਦਸਤੀ ਲਾਪਤਾ ਹੋਣ ਰਾਹੀਂ ਕੀਤੇ ਗਏ ਮਨੁੱਖਤਾ ਵਿਰੁੱਧ ਅਪਰਾਧਾਂ ਨਾਲ ਸੰਬੰਧਿਤ ਦੋ ਵੱਖ-ਵੱਖ ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 30 ਦੋਸ਼ੀਆਂ ਵਿਰੁੱਧ ਵਾਰੰਟ ਜਾਰੀ ਕੀਤੇ ਸਨ।

Ad Position 22
No active advertisement
ਪਿਛਲੀ ਖ਼ਬਰ ਨਗਰਪਾਲਿਕਾ ਭਰਤੀ ਘੁਟਾਲੇ ਵਿਚ ਈਡੀ ਵਲੋਂ ਕੋਲਕਾਤਾ ਸਮੇਤ 13 ਥਾਵਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਪਾਕਿ ਜਾਵੇਗਾ ਜਥਾ
Ad Position 24